ਨਵੀਂ ਦਿੱਲੀ- ਖੇਤੀ ਮੰਤਰਾਲਾ ਨੇ 500 ਕਰੋੜ ਰੁਪਏ ਦੇ ਮੁੱਲ ਸਥਿਰੀਕਰਨ ਫੰਡ (ਪੀ.ਐੱਸ.ਐੱਫ.) ਫੰਡ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੰਡ ਨਸ਼ਟ ਹੋਣ ਵਾਲੀਆਂ ਖੇਤੀ ਬਾਗਬਾਨੀ ਜਿੰਸਾਂ ਦੇ ਮੁੱਲ ਨੂੰ ਕੰਟਰੋਲ ਦੇ ਲਈ ਬਾਜ਼ਾਰ ਦਖਲਅੰਦਾਜ਼ੀ 'ਚ ਸਮਰਥਨ ਦੇਵੇਗਾ।
ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਸ਼ੁਰੂਆਤ 'ਚ ਇਸ ਫੰਡ ਦਾ ਇਸਤੇਮਾਲ ਸਿਰਫ ਪਿਆਜ਼-ਆਲੂ ਦੇ ਲਈ ਕੀਤੇ ਜਾਣ ਦਾ ਪ੍ਰਸਤਾਵ ਹੈ। ਜੇਕਰ ਪਰਿਚਾਲਨ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ, ਤਾਂ ਉਸ ਨੂੰ ਕੇਂਦਰ ਅਤੇ ਸੂਬੇ ਦੇ ਵਿਚਾਲੇ ਸਾਂਝਾ ਕੀਤਾ ਜਾਵੇਗਾ। ਇਨ੍ਹਾਂ ਜਿੰਸਾਂ ਨੂੰ ਕਿਸਾਨਾਂ ਜਾਂ ਕਿਸਾਨ ਸੰਗਠਨਾਂ ਤੋਂ ਖੇਤ ਜਾਂ ਮੰਡੀ 'ਚ ਸਿੱਧੇ ਖਰੀਦਿਆ ਜਾਵੇਗਾ ਅਤੇ ਉਪਭੋਗਤਾਵਾਂ ਨੂੰ ਉੱਚਿਤ ਮੁੱਲ 'ਤੇ ਉਪਲਬਧ ਕਰਾਇਆ ਜਾਵੇਗਾ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋ ਸਕਦੀਆਂ ਹਨ ਘੱਟ
NEXT STORY