ਨਵੀਂ ਦਿੱਲੀ- ਚਾਈਨਾ ਦੀ ਦਿਗਜ਼ ਸਮਾਰਟਫੋਨ ਕੰਪਨੀ ਜਿਓਮੀ ਨੇ ਭਾਰਤੀ ਬਾਜ਼ਾਰ ਤੇ ਯੂਜ਼ਰਸ ਨੂੰ ਧਿਆਨ 'ਚ ਰੱਖਦੇ ਹੋਏ ਜਿਓਮੀ ਨੇ ਆਪਣੇ ਸਮਾਰਟਫੋਨ ਨੂੰ ਆਨਲਾਈਨ ਦੇ ਇਲਾਵਾ ਆਫਲਾਈਨ ਸਟੋਰਸ 'ਤੇ ਵੇਚੇਗੀ। ਇਸ ਤੋਂ ਪਹਿਲਾਂ ਕੰਪਨੀ ਆਪਣੇ ਸਾਰੇ ਫਲੈਗਸ਼ਿਪ ਫੋਨਸ ਨੂੰ ਆਨਲਾਈਨ ਰਿਟੇਲਰ ਫਲਿਪਕਾਰਟ ਨਾਲ ਫਲੈਸ਼ ਸੇਲ ਜ਼ਰੀਏ ਵਿਕਰੀ ਕਰਦੀ ਸੀ।
ਜਿਓਮੀ ਦੇ ਐਗਜ਼ੀਕਿਊੁਟਿਵ ਨੇ ਅੰਗਰੇਜ਼ੀ ਅਖਬਾਰ ਈ.ਟੀ. ਨੂੰ ਕਿਹਾ, ਐਮ.ਆਈ. 4 ਤੇ ਰੈਡਮੀ ਨੋਟ 4ਜੀ ਦੀ ਵਿਕਰੀ ਆਫਲਾਈਨ ਯਾਨੀ ਇਹ ਫੋਨ ਮੋਬਾਈਲ ਸਟੋਰਸ 'ਤੇ ਵੀ ਮਿਲਣਗੇ। ਅੱਜ ਤੋਂ ਦਿੱਲੀ ਦੇ 55 ਸਟੋਰਸ 'ਚ ਇਹ ਫੋਨ ਵਿਕਰੀ ਲਈ ਮੌਜੂਦ ਹੋਣਗੇ। ਐਮ.ਆਈ.4 ਦੀ ਕੀਮਤ 19999 ਰੁਪਏ ਤੇ ਰੈਡਮੀ ਨੋਟ 4ਜੀ ਦੀ ਕੀਮਤ 9999 ਰੁਪਏ ਹੋਵੇਗੀ।
ਛੋਟੇ ਸ਼ਹਿਰਾਂ ਅਤੇ ਕਸਬਿਆਂ 'ਚ ਐੱਫ.ਐੱਮ. ਰੇਡੀਓ ਸਟੇਸ਼ਨ ਲੈ ਜਾਣ ਦੀ ਯੋਜਨਾ
NEXT STORY