ਨਵੀਂ ਦਿੱਲੀ- ਟਾਟਾ ਮੋਟਰਸ ਇਕ ਇਸ ਤਰ੍ਹਾਂ ਦੀ ਕਾਰ ਲਿਆਉਣ ਜਾ ਰਹੀ ਹੈ ਜੋ ਆਟੋਮੈਟਿਕ ਗਿਅਰ ਵਾਲੀ ਹੋਵੇਗੀ ਤੇ ਭਾਰਤ ਦੀ ਸਭ ਤੋਂ ਸਸਤੀ ਕਾਰ ਹੋਵੇਗੀ। ਇਹ ਕਾਰ ਟਾਟਾ ਮੋਟਰਸ ਦੀ ਨੈਨੋ ਹੀ ਹੈ ਪਰ ਇਸ ਨੂੰ ਨੈਨੋ ਟਵਿਸਟ ਏ.ਐਮ.ਟੀ. ਦਾ ਨਾਮ ਦਿੱਤਾ ਗਿਆ ਹੈ। ਇਹ ਕਾਰ ਅਜੇ ਤਿਆਰੀ ਦੇ ਦੌਰ ਤੋਂ ਲੰਘ ਰਹੀ ਹੈ ਤੇ ਗੁਜਰਾਤ ਦੇ ਸਾਨੰਦ 'ਚ ਵਿਕਸਿਤ ਹੋ ਰਹੀ ਹੈ। ਇਸ 'ਚ ਉਹ ਇੰਜਣ ਹੈ ਜੋ ਨੈਨੋ 'ਚ ਹੈ ਯਾਨੀ 624 ਸੀ.ਸੀ. ਦਾ ਐਮ.ਪੀ.ਐਫ.ਆਈ.।
ਇਹ ਇੰਜਣ 37 ਬੀ.ਐਚ.ਪੀ. ਦੀ ਤਾਕਤ ਪੈਦਾ ਕਰੇਗਾ। ਕੰਪਨੀ ਇਸ ਕਾਰ ਨੂੰ ਨਵੇਂ ਰੰਗ ਰੂਪ 'ਚ ਪੇਸ਼ ਕਰੇਗੀ ਤੇ ਇਸ ਦਾ ਹੈਡਲੈਂਪ ਵੀ ਵੱਖ ਤਰ੍ਹਾਂ ਦਾ ਹੋਵੇਗਾ। ਇਸ 'ਚ ਫਾਗ ਲੈਂਪ ਵੀ ਲਗਾਏ ਜਾਣਗੇ। ਇਸ ਦੇ ਅੱਗੇ ਪਿਛੇ ਦੇ ਬੰਪਰ ਵੱਖ ਤਰ੍ਹਾਂ ਦੇ ਹੋਣਗੇ। ਇਹ ਕਾਰ ਪਹਿਲੀ ਨੈਨੋ ਤੋਂ ਸਿਰਫ 40000 ਰੁਪਏ ਵੱਧ ਕੀਮਤ 'ਚ ਉਪਲੱਬਧ ਹੋਵੇਗੀ। ਭੀੜ-ਭਾੜ ਵਾਲੇ ਇਲਾਕਿਆਂ 'ਚ ਡਰਾਈਵ ਕਰਨ ਲਈ ਇਹ ਵਧੀਆ ਕਾਰ ਹੋਵੇਗੀ। ਇਸ ਦੀ ਮਾਈਲੇਜ ਵੀ ਨੈਨੋ ਦੀ ਤਰ੍ਹਾਂ ਹੀ ਹੋਵੇਗੀ।
ਪਾਕਿ ਨੂੰ ਤਿੰਨ ਸਾਲ 'ਚ 6.6 ਅਰਬ ਡਾਲਰ ਦਾ ਕਰਜ਼ਾ ਦੇਵੇਗਾ ਆਈ.ਐੱਮ.ਐੱਫ.
NEXT STORY