ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਵਿਸ਼ਵ ਕੱਪ ਟਰਾਫੀ ਜਿੱਤਣ ਨਾਲ ਮਹਿਲਾ ਕ੍ਰਿਕਟਰਾਂ ਦਾ ਹੌਸਲਾ ਬੁਲੰਦੀ 'ਤੇ ਹੈ। ਇਸ ਨਾਲ ਉਹ ਕੁੜੀਆਂ ਵੀ ਜੋਸ਼ 'ਚ ਆ ਗਈਆਂ ਹਨ ਜੋ ਭਾਰਤੀ ਟੀਮ ਵੱਲੋਂ ਖੇਡਣ ਦੇ ਸੁਪਨੇ ਦੇਖ ਰਹੀਆਂ ਹਨ। ਇਨ੍ਹਾਂ 'ਚ ਅਨਾਇਆ ਬਾਂਗੜ ਵੀ ਸ਼ਾਮਲ ਹੈ, ਜੋ ਸਾਬਕਾ ਭਾਰਤੀ ਕ੍ਰਿਕਟਰ ਅਤੇ ਕੋਚ ਸੰਜੇ ਬਾਂਗੜ ਦੀ ਧੀ ਹੈ।
ਅਨਾਇਆ ਬਾਂਗੜ ਨੇ ਹੁਣ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਬੇਹੱਦ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਅਨਾਇਆ ਕ੍ਰਿਕਟ ਮੈਦਾਨ 'ਤੇ ਵਾਪਸੀ ਕਰਦੀ ਹੋਈ ਦਿਸ ਰਹੀ ਹੈ, ਜਿਸਨੂੰ ਉਨ੍ਹਾਂ ਦੇ ਮਹਿਲਾ ਕ੍ਰਿਕਟ 'ਚ ਆਪਣਾ ਜ਼ੌਹਰ ਦਿਖਾਉਣ ਦਾ ਐਲਾਨ ਮੰਨਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਵੀਡੀਓ 'ਚ ਅਨਾਇਆ ਕੋਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦਾ ਅਧਿਕਾਰਤ ਕਿੱਟ ਬੈਗ ਦਿਸ ਰਿਹਾ ਹੈ। ਇਸ ਤੋਂ ਇਸ਼ਾਰਾ ਮਿਲ ਰਿਹਾ ਹੈ ਕਿ ਅਨਾਇਆ ਆਉਣ ਵਾਲੀ ਵੁਮੰਸ ਪ੍ਰੀਮੀਅਰ ਲੀਗ (WPL 2026) 'ਚ ਆਰ.ਸੀ.ਬੀ. ਦੀ ਮਹਿਲਾ ਟੀਮ 'ਚ ਖੇਡਦੇ ਹੋਏ ਦਿਖਾਈ ਦੇ ਸਕਦੀ ਹੈ।
ਇਹ ਵੀ ਪੜ੍ਹੋ- 2.5 ਕਰੋੜ ਕੈਸ਼ ਤੇ ਸਰਕਾਰੀ ਨੌਕਰੀ, ਵਿਸ਼ਵ ਕੱਪ ਜਿਤਾਉਣ ਵਾਲੀ ਇਸ ਖਿਡਾਰਣ ਦੀ ਚਮਕੀ ਕਿਸਮਤ
ਇਹ ਵੀ ਪੜ੍ਹੋ- ਟੀਮ ਇੰਡੀਆ ਨੂੰ ਨਹੀਂ ਮਿਲੇਗੀ ਅਸਲੀ ਵਰਲਡ ਕੱਪ ਟਰਾਫੀ! ਜਾਣੋ ਵਜ੍ਹਾ
ਕੁੜੀ ਬਣਨ ਤੋਂ ਪਹਿਲਾਂ ਕ੍ਰਿਕਟਰ ਹੀ ਸੀ ਅਨਾਇਆ
ਅਨਾਇਆ ਬਾਂਗੜ ਪਿਛਲੇ ਸਾਲ ਲੰਡਨ 'ਚ ਜੈਂਡਰ ਚੇਂਜ ਸਰਜਰੀ ਕਰਵਾ ਕੇ ਮੁੰਡੇ ਤੋਂ ਕੁੜੀ ਬਣੀ ਸੀ। ਇਸਤੋਂ ਪਹਿਲਾਂ ਉਹ ਕ੍ਰਿਕਟਰ ਹੀ ਹੁੰਦੀ ਸੀ ਅਤੇ ਮੁੰਬਈ ਦੀ ਅੰਡਰ-16 ਟੀਮ ਲਈ ਨੈਸ਼ਨਲ ਲੈਵਲ 'ਤੇ ਵੀ ਖੇਡ ਚੁੱਕੀ ਹੈ। ਉਸ ਸਮੇਂ ਉਸਦਾ ਨਾਂ ਆਰਿਅਨ ਬਾਂਗੜ ਸੀ। ਇਸ ਦੌਰਾਨ ਉਹ ਮੌਜੂਦਾ ਦੌਰ ਦੇ ਕਈ ਮੰਨੇ-ਪ੍ਰਮੰਨੇ ਕ੍ਰਿਕਟਰਾਂ ਦੀ ਟੀਮ ਮੇਟ ਸੀ, ਜਿਨ੍ਹਾਂ 'ਚ ਯਸ਼ਸਵੀ ਜਾਇਸਵਾਲ ਵੀ ਸ਼ਾਮਲ ਹੈ। ਜੈਂਡਰ ਚੇਂਜ ਕਰਾਉਣ ਤੋਂ ਬਾਅਦ ਹੀ ਅਨਾਇਆ ਲਗਾਤਾਰ ਭਾਰਤੀ ਮਹਿਲਾ ਟੀਮ ਵੱਲੋਂ ਖੇਡਣ ਦੀ ਇੱਛਾ ਜਤਾਉਂਦੀ ਰਹੀ ਹੈ। ਹੁਣ ਉਸਦੀ ਨਵੀਂ ਵੀਡੀਓ ਤੋਂ ਇਹ ਪੱਕਾ ਹੋ ਗਿਆ ਹੈ ਕਿ ਉਹ ਇਸ ਬਾਰੇ ਪੂਰੀ ਤਰ੍ਹਾਂ ਗੰਭੀਰ ਅਤੇ ਸਖ਼ਤ ਮਿਹਨਤ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ- 6 ਬੀਅਰਾਂ ਪੀਣ ਦੀ ਗੱਲ ਕਰਨਾ ਇਸ ਧਾਕੜ ਖਿਡਾਰੀ ਨੂੰ ਪਿਆ ਮਹਿੰਗਾ! ਟੀਮ 'ਚੋਂ ਹੋਇਆ ਬਾਹਰ
ਅਨਾਇਆ ਬਾਂਗੜ ਦੇ ਇੰਸਟਾਗ੍ਰਾਮ ਹੈਂਡਲ ਤੋਂ ਪੋਸਟ ਕੀਤੀ ਗਈ ਵੀਡੀਓ 'ਚ ਉਹ ਆਰ.ਸੀ.ਬੀ. ਦਾ ਕਿੱਟ ਬੈਗ ਲੈ ਕੇ ਕ੍ਰਿਕਟ ਮੈਦਾਨ 'ਚ ਜਾ ਰਹੀ ਹੈ। ਮੈਦਾਨ 'ਚ ਰਨਿੰਗ ਕਰਨ ਤੋਂ ਬਾਅਦ ਅਨਾਇਆ ਵਾਰਮ-ਅਪ ਐਕਸਰਸਾਈਜ਼ ਕਰਦੀ ਹੈ। ਇਸਤੋਂ ਬਾਅਦ ਸਟ੍ਰੈਚਿੰਗ ਆਦਿ ਕਰਕੇ ਉਹ ਪੈਡ ਪਹਿਨਕੇ ਨੈੱਟਸ 'ਤੇ ਬੱਲੇਬਾਜ਼ੀ ਲਈ ਤਿਆਰ ਹੁੰਦੀ ਦਿਖਾਈ ਦਿੰਦੀ ਹੈ।
ਰਿਐਲਿਟੀ ਸ਼ੋਅ ਦਾ ਵੀ ਬਣੀ ਸੀ ਹਿੱਸਾ
ਅਨਾਇਆ ਬਾਂਗੜ ਨੇ ਹਾਲ ਹੀ ਵਿੱਚ ਮਨੋਰੰਜਨ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ। ਉਹ ਇੱਕ OTT ਰਿਐਲਿਟੀ ਸ਼ੋਅ "ਰਾਈਜ਼ ਐਂਡ ਫਾਲ" ਵਿੱਚ ਨਜ਼ਰ ਆਈ, ਜਿਸਨੇ ਉਸਨੂੰ ਬਹੁਤ ਪ੍ਰਸ਼ੰਸਾ ਵੀ ਦਿੱਤੀ। ਅਨਾਇਆ ਦੇ ਪਿਤਾ, ਸੰਜੇ ਬਾਂਗੜ, ਲੰਬੇ ਸਮੇਂ ਤੱਕ ਭਾਰਤੀ ਕ੍ਰਿਕਟ ਟੀਮ ਲਈ ਇੱਕ ਪ੍ਰਮੁੱਖ ਆਲਰਾਊਂਡਰ ਰਹੇ ਹਨ। ਉਨ੍ਹਾਂ ਨੇ IPL ਵਿੱਚ ਕਈ ਟੀਮਾਂ ਦੀ ਨੁਮਾਇੰਦਗੀ ਵੀ ਕੀਤੀ। ਘਰੇਲੂ ਕ੍ਰਿਕਟ ਵਿੱਚ ਭਾਰਤੀ ਰੇਲਵੇ ਟੀਮ ਲਈ ਖੇਡਣ ਵਾਲੇ ਸੰਜੇ ਬਾਂਗੜ ਨੇ ਬਾਅਦ ਵਿੱਚ ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਵਜੋਂ ਸੇਵਾ ਨਿਭਾਈ।
ਇਹ ਵੀ ਪੜ੍ਹੋ- ਭਾਰਤੀ ਕ੍ਰਿਕਟਰ ਦੀ ਮੌਤ! ਭਿਆਨਕ ਸੜਕ ਹਾਦਸੇ 'ਚ ਗੁਆਈ ਜਾਨ
ਇੰਟਰਨੈਸ਼ਨਲ ਕ੍ਰਿਕਟ 'ਚ ਅਨੋਖਾ ਕਮਾਲ! 50 ਸਾਲਾ ਪਿਤਾ ਅਤੇ 17 ਸਾਲਾ ਪੁੱਤਰ ਪਹਿਲੀ ਵਾਰ ਇੱਕੋ ਟੀਮ ਲਈ ਖੇਡੇ
NEXT STORY