ਨਵੀਂ ਦਿੱਲੀ- ਅਮਰੀਕੀ ਕੰਪਨੀ ਫੋਰਡ ਭਾਰਤ 'ਚ ਕਾਮਪੈਕਟ ਸੇਡਾਨ ਕਾਰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨਵੀਂ ਕਾਰ ਫਿਗੋ ਐਸਪਾਇਰ ਲੈ ਕੇ ਆਈ ਹੈ ਜਿਸ ਨੂੰ ਹਾਲ ਹੀ 'ਚ ਡਿਸਪਲੇ ਵੀ ਕੀਤਾ ਜਾ ਚੁੱਕਾ ਹੈ। ਫੋਰਡ ਫਿਗੋ ਐਸਪਾਇਰ ਨੂੰ ਇਸ ਸਾਲ ਜੂਨ ਤਕ ਲਾਂਚ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੀਮਤ ਤੇ ਪਰਫਾਰਮੈਂਸ ਦੇ ਮਾਮਲੇ 'ਚ ਇਹ ਕਾਰ ਮਾਰੂਤੀ ਸਫਿਵਟ ਡਿਜ਼ਾਈਰ, ਹੁੰਡਈ ਐਕਸੈਂਟ, ਟਾਟਾ ਜੇਸਟ ਤੇ ਟੋਇਟਾ ਈਟਿਓਸ ਵਰਗੀਆਂ ਕਾਰਾਂ ਨੂੰ ਟੱਕਰ ਦੇਣ ਵਾਲੀ ਹੈ।
ਫੋਰਡ ਫਿਗੋ ਐਸਪਾਇਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਕੰਪਨੀ ਦੇ ਕਾਈਨੇਟਿਕ 2.0 ਡਿਜ਼ਾਈਨ ਫੇਲੋਸਾਫੀ 'ਤੇ ਬਣਾਇਆ ਗਿਆ ਹੈ। ਇਹ ਕਾਰ ਫੋਰਡ ਦੇ ਸਿੰਕ ਇੰਫੋਟੈਨਮੈਂਟ ਸਿਸਟਮ, 3.5 ਇੰਚ ਦੀ ਡਿਸਪਲੇ ਸਕਰੀਨ, ਬਲਿਊਟੁੱਥ ਫੋਨ ਇੰਟੀਗ੍ਰੇਸ਼ਨ ਤੇ ਵਾਇਸ ਸਿੰਕ, ਮਾਇ ਫੋਰਡ ਡਾਕ ਤੇ 6 ਏਅਰਬੈਗ ਵਰਗੇ ਅਤਿਆਧੁਨਿਕ ਫੀਚਰਸ ਨਾਲ ਲੈਸ ਹੈ। ਫੋਰਡ ਫਿਗੋ ਐਸਪਾਇਰ ਪੈਟਰੋਲ ਤੇ ਡੀਜ਼ਲ ਦੋਵਾਂ ਮਾਡਲਸ 'ਚ ਉਪਲੱਬਧ ਕਰਵਾਈ ਜਾ ਰਹੀ ਹੈ। ਇਸ ਦੇ ਪੈਟਰੋਲ ਮਾਡਲ 'ਚ 1.2 ਲੀਟਰ ਪੈਟਰੋਲ ਤੇ ਡੀਜ਼ਲ ਮਾਡਲ 'ਚ 1.5 ਲੀਟਰ ਡੀਜ਼ਲ ਇੰਜਣ ਦਿੱਤਾ ਜਾ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਇਸ ਸੈਗਮੈਂਟ 'ਚ ਇਹ ਸਭ ਤੋਂ ਵੱਧ ਮਾਈਲੇਜ ਦੇਣ ਵਾਲੀ ਕਾਰ ਹੋਵੇਗੀ। ਇਸ ਦੇ ਇਲਾਵਾ ਇਸ ਕਾਰ ਨੂੰ 5 ਤੋਂ 8 ਰੰਗਾਂ 'ਚ ਉਤਾਰਿਆ ਜਾਵੇਗਾ। ਹਾਲਾਂਕਿ ਕੰਪਨੀ ਨੇ ਅਜੇ ਇਸ ਦੀ ਕੀਮਤ ਦੇ ਬਾਰੇ 'ਚ ਕੁਝ ਨਹੀਂ ਦੱਸਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ 6 ਤੋਂ 8 ਲੱਖ ਰੁਪਏ ਦੇ 'ਚ ਉਪਲੱਬਧ ਹੋਵੇਗੀ।
ਨਿਫਟੀ 8500 ਦੇ ਨਜ਼ਦੀਕ ਬੰਦ, ਸੈਂਸੈਕਸ 'ਚ 500 ਅੰਕਾਂ ਦਾ ਉਛਾਲ
NEXT STORY