ਜੰਮੂ- ਜੰਮੂ-ਕਸ਼ਮੀਰ ਦੀ ਕਸ਼ਮੀਰ ਘਾਟੀ 'ਚ ਝੇਲਮ ਨਦੀ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪੁੱਜਣ ਤੋਂ ਬਾਅਦ ਹੜ੍ਹ ਦਾ ਐਲਾਨ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਇੱਥੇ ਪ੍ਰਾਪਤ ਅਧਿਕਾਰਤ ਜਾਣਕਾਰੀ 'ਚ ਰਾਜ ਦੇ ਮੁੱਖ ਇੰਜੀਨੀਅਰ ਖੇਤੀ ਅਤੇ ਹੜ੍ਹ ਕੰਟਰੋਲ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਝੇਲਮ ਨਦੀ ਦਾ ਜਲ ਪੱਧਰ ਰਾਮਮੁੰਸ਼ੀਬਾਗ 'ਚ ਖਤਰੇ ਦੇ ਨਿਸ਼ਾਨ 16 ਫੁੱਟ ਦੇ ਮੁਕਾਬਲੇ 18 ਫੁੱਟ ਅਤੇ ਸੰਗਮ 'ਚ 22 ਫੁੱਟ ਤੱਕ ਪੁੱਜ ਗਿਆ ਹੈ। ਪ੍ਰਸ਼ਾਸਨ ਨੇ ਕਸ਼ਮੀਰ 'ਚ ਹੜ੍ਹ ਐਲਾਨ ਕਰ ਦਿੱਤਾ ਹੈ। ਹੇਠਲੇ ਇਲਾਕਿਆਂ ਖਾਸ ਕਰ ਕੇ ਝੇਲਮ ਦੇ ਨੇੜੇ-ਤੇੜੇ ਦੇ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਜਾਣ ਨੂੰ ਕਹਿ ਦਿੱਤਾ ਗਿਆ ਹੈ। ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪ੍ਰਸ਼ਾਸਨ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
...ਤਾਂ ਦਿੱਲੀ 'ਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਢੰਗ ਅਪਣਾਉਣਗੇ ਕੇਜਰੀਵਾਲ
NEXT STORY