ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੇਜਰੀਵਾਲ ਸਰਕਾਰ ਜਲਦ ਹੀ ਜਲ ਪੁਨਰ ਚੱਕਰ ਦਾ ਸਿੰਗਾਪੁਰ ਮਾਡਲ ਅਪਣਾਏਗੀ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਥੇ ਰਾਸ਼ਟਰਪਤੀ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦਿੱਲੀ ਜਲ ਬੋਰਡ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦਾ ਇਕ ਦਲ ਪਿਛਲੇ ਦਿਨੀਂ ਸਿੰਗਾਪੁਰ ਗਿਆ ਸੀ।
ਦਲ ਨੇ ਇੱਥੋਂ ਜਲ ਪੁਨਰ ਚੱਕਰ ਮਾਡਲ ਦਾ ਵਿਸਥਾਰਪੂਰਵਕ ਅਧਿਐਨ ਕੀਤਾ ਹੈ। ਕੇਜਰੀਵਾਲ ਨੇ ਦੱਸਿਆ ਕਿ ਇਕ ਮਹੀਨੇ ਅੰਦਰ ਰਾਜਧਾਨੀ ਦਿੱਲੀ ਵਿਚ ਵੀ ਇਸ ਨੂੰ ਪ੍ਰਾਜੈਕਟ ਦੇ ਤੌਰ 'ਤੇ ਅਪਣਾਇਆ ਜਾਵੇਗਾ। ਜੇਕਰ ਇਹ ਪ੍ਰਾਜੈਕਟ ਸਫਲ ਰਿਹਾ ਤਾਂ ਦਿੱਲੀ 'ਚ ਪਾਣੀ ਦੀ ਸਮੱਸਿਆ ਖਤਮ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਿੰਗਾਪੁਰ ਵਿਚ ਨਦੀਆਂ, ਨਾਲਿਆਂ ਦੀ ਘਾਟ ਹੈ ਬਾਵਜੂਦ ਇਸ ਦੇ ਜਲ ਪੁਨਰ ਚੱਕਰ ਰਾਹੀਂ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਲਿਆ ਗਿਆ ਹੈ।
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਦਿੱਲੀ ਹਾਈਕੋਰਟ ਦੇ ਹੁਕਮ 'ਤੇ ਅਮਲ ਕਰਦੇ ਹੋਏ ਰਾਜਧਾਨੀ ਖੇਤਰ ਨੂੰ ਉਸ ਦੇ ਹਿੱਸੇ ਦਾ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਹੈ। ਕੇਜਰੀਵਾਲ 'ਭਾਰਤ ਰਤਨ' ਅਤੇ 'ਪਦਮ ਵਿਭੂਸ਼ਣ' ਵੰਡ ਸਮਾਰੋਹ ਵਿਚ ਹਿੱਸਾ ਲੈਣ ਲਈ ਰਾਸ਼ਟਰਪਤੀ ਭਵਨ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਪਾਰਟੀ ਬਾਰੇ ਕਿਹਾ ਕਿ ਸਭ ਠੀਕ ਹੈ, ਚਿੰਤਾ ਦੀ ਕੋਈ ਗੱਲ ਨਹੀਂ ਹੈ।
ਬਾਈਕਸ ਲਵਰਸ ਲਈ ਬੁਰੀ ਖਬਰ, ਇਹ ਦੋ ਸ਼ਾਨਦਾਰ ਬਾਈਕਸ ਹੋਈਆਂ ਮਹਿੰਗੀਆਂ (ਦੇਖੋ ਤਸਵੀਰਾਂ)
NEXT STORY