ਲੰਡਨ- ਭਾਰਤੀ ਮੂਲ ਦੇ ਇਕ ਖੋਜਕਾਰ ਸਮੇਤ ਹੋਰ ਖੋਜਕਾਰਾਂ ਨੇ ਇਨਸਾਨ ਵਲੋਂ ਹੁਣ ਤਕ ਦੀ ਸਭ ਤੋਂ ਤੇਜ਼ ਘੁੰਮਣ ਵਾਲੀ ਚੀਜ਼ ਬਣਾ ਕੇ ਆਪਣੇ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਦਰਜ ਕਰਵਾਏ ਹਨ।
ਸੈਂਟ ਐਂਡਰਿਊਜ਼ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੈਲਸ਼ੀਅਮ ਕਾਰਬੋਨੇਟ ਦਾ ਇਕ ਛੋਟਾ ਗੋਲਾ ਬਣਾਇਆ ਹੈ ਜੋ ਆਪਟੀਕਲ ਟਵਿੱਟਰ ਨਾਂ ਦੇ ਉਪਕਰਣ ਦੀ ਮਦਦ ਨਾਲ ਇਕ ਮਿੰਟ ਵਿਚ 60 ਕਰੋੜ ਵਾਰ ਘੁੰਮਦਾ ਹੈ। ਯੂਨੀਵਰਸਿਟੀ ਦੇ ਸਕੂਲ ਆਫ ਫਿਜ਼ੀਕਸ ਐਂਡ ਐਸਟ੍ਰੋਨਾਮੀ ਦੇ ਪ੍ਰੋਫੈਸਰ ਕਿਸ਼ਨ ਢੋਲਕੀਆ, ਡਾ. ਯੋਸ਼ਿਹਿਕੋ ਅਰਾਤੀਆ, ਡਾ. ਮਾਈਕਲ ਮਾਜਿਲੂ ਨੇ ਆਪਟੀਕਲ ਟਵਿੱਟਰ ਦੀ ਮਦਦ ਨਾਲ ਚਾਰ ਮਾਈਕ੍ਰੋਮੀਟਰ ਵਿਆਸ ਵਾਲੇ ਇਕ ਕਣ ਨੂੰ ਵੈਕਿਊਮ ਚੈਂਬਰ ਵਿਚ ਘੁਮਾਇਆ।
ਜਿਓਮੀ ਦਾ ਇਹ ਸੁਪਰ ਫੋਨ ਹੁਣ ਖੁਲ੍ਹੇ ਬਾਜ਼ਾਰ 'ਚ ਮਿਲੇਗਾ
NEXT STORY