ਅਨੂਪਗੜ੍ਹ/ਸ਼੍ਰੀਗੰਗਾਨਗਰ- ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਪਹਿਲੇ ਪ੍ਰੇਮੀ ਨੌਜਵਾਨ ਦੀਆਂ ਅੱਖਾਂ ਭੰਨੀਆਂ, ਫਿਰ ਕੱਟੀ ਜ਼ੁਬਾਨ ਅਤੇ ਕਰ ਦਿੱਤਾ ਕਤਲ। ਘਟਨਾ ਰਾਜਸਥਾਨ ਦੇ ਗੰਗਾਨਗਰ 'ਚ ਅਨੂਪਗੜ੍ਹ ਦੇ ਚਕ ਇਕ ਐੱਨ. ਐੱਸ. ਐੱਮ. ਪਿੰਡ ਦੀ ਹੈ। ਮੌਤ ਦਾ ਸ਼ਿਕਾਰ ਹੋਇਆ ਸ਼ੰਕਰਲਾਲ ਮਜ਼ਦੂਰ ਪਰਿਵਾਰ ਤੋਂ ਸੀ, ਜਦੋਂ ਕਿ ਲੜਕੀ ਜ਼ਮੀਂਦਾਰ ਪਰਿਵਾਰ ਤੋਂ। ਸ਼ੰਕਰਲਾਲ ਦੇ ਪਿਤਾ ਦਾ ਕਹਿਣਾ ਹੈ ਕਿ ਕਤਲ ਇਕ ਜ਼ਮੀਂਦਾਰ ਪਰਿਵਾਰ ਦੇ ਲੋਕਾਂ ਨੇ ਇਸ ਲਈ ਕੀਤਾ ਕਿਉਂਕਿ ਉਸ ਪਰਿਵਾਰ ਦੀ ਲੜਕੀ ਨੂੰ ਉਨ੍ਹਾਂ ਦੇ ਬੇਟੇ ਨਾਲ ਪਿਆਰ ਹੋ ਗਿਆ ਸੀ। ਮ੍ਰਿਤਕ ਨੌਜਵਾਨ ਸ਼ੰਕਰਲਾਲ (20) ਦੇ ਪਿਤਾ ਮਨੀਰਾਮ ਨੇ ਪੁਲਸ ਰਿਪੋਰਟ 'ਚ ਦੱਸਿਆ ਕਿ ਉਨ੍ਹਾਂ ਦਾ ਬੇਟਾ 27 ਮਾਰਚ ਦੀ ਰਾਤ ਬਾਈਕ ਨਾਲ ਨਾਹਰਾਂਵਾਲੀ ਜਾ ਰਿਹਾ ਸੀ। ਰਸਤੇ 'ਚ ਬੈਠੇ ਲੜਕੀ ਦੇ ਪਰਿਵਾਰ ਵਾਲਿਆਂ ਰਾਮਸਵਰੂਪ, ਸਾਹਿਬਰਾਮ, ਸੁਰੇਂਦਰ, ਰਾਜਕੁਮਾਰ, ਰਾਕੇਸ਼, ਵਿਜੇਪਾਲ ਅਤੇ 5-6 ਹੋਰ ਲੋਕਾਂ ਨੇ ਉਸ ਨੂੰ ਫੜ ਲਿਆ।
ਉਸ ਨਾਲ ਕੁੱਟਮਾਰ ਕੀਤੀ ਅਤੇ ਨਾਲ ਲੈ ਗਏ। ਰਾਤ 3 ਵਜੇ ਜਦੋਂ ਮਨੀਰਾਮ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਦੋਸ਼ੀ ਰਾਮਸਵਰੂਪ ਦੇ ਘਰ ਗਿਆ। ਦੋਸ਼ੀਆਂ ਨੇ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਉਸ ਦਾ ਬੇਟਾ 2 ਦਿਨ ਬਾਅਦ ਮਿਲ ਜਾਵੇਗਾ। ਸੋਮਵਾਰ ਨੂੰ ਸ਼ੰਕਰਲਾਲ ਦੀ ਲਾਸ਼ ਖੇਤ 'ਚ ਬਣੇ ਇਕ ਤਾਲਾਬ 'ਚ ਮਿਲੀ। ਉਸ ਦੀਆਂ ਅੱਖਾਂ ਭੰਨੀਆਂ ਹੋਈਆਂ ਸਨ, ਜ਼ੁਬਾਨ ਕੱਟੀ ਹੋਈ ਸੀ। ਸਰੀਰ 'ਤੇ ਕਿਸੇ ਭਾਰੀ ਵਸਤੂ ਨਾਲ ਸੱਟ ਮਾਰਨ ਦੇ ਨਿਸ਼ਾਨ ਸਨ। ਥਾਣਾ ਅਧਿਕਾਰੀ ਰਾਜੇਸ਼ ਬਿਸ਼ਨੋਈ ਨੇ ਦੱਸਿਆ ਕਿ ਇਸ ਮਾਮਲੇ 'ਚ ਇਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸੋਮਵਾਰ ਦੀ ਸਵੇਰ 9 ਘੰਟਿਆਂ ਤੱਕ ਲਾਸ਼ ਨਹੀਂ ਕੱਢਣ ਦਿੱਤੀ ਅਤੇ ਧਰਨੇ 'ਤੇ ਬੈਠ ਗਏ। ਬਾਅਦ 'ਚ ਅਧਿਕਾਰੀਆਂ ਦੇ ਭਰੋਸੇ 'ਤੇ ਮੰਨੇ।
ਬਾਗੀ ਨੇਤਾ ਦਾ ਦੋਸ਼,'ਕੇਜਰੀਵਾਲ ਨੇ ਦਿੱਤਾ ਸੀ 10 ਕਰੋੜ ਦਾ ਲਾਲਚ'
NEXT STORY