ਨਵੀਂ ਦਿੱਲੀ- ਦਿੱਲੀ ਸਥਿਤ ਇਕ ਹਸਪਤਾਲ 'ਚ ਇਕ ਨਵ-ਜਨਮੇ ਬੱਚੇ ਦੇ ਪੈਦਾ ਹੋਣ ਦੇ 18 ਘੰਟਿਆਂ ਅੰਦਰ ਉਸ ਦੀ ਓਪਨ ਹਾਰਟ ਸਰਜਰੀ ਕੀਤੀ ਗਈ। ਡਾਕਟਰਾਂ ਦਾ ਦਾਅਵਾ ਹੈ ਕਿ ਇਹ ਦੇਸ਼ 'ਚ ਪਹਿਲਾ ਮਾਮਲਾ ਹੈ ਜਿਸ 'ਚ ਇੰਨੀ ਘੱਟ ਉਮਰ ਦੇ ਕਿਸੇ ਮਰੀਜ਼ ਦੇ ਦਿਲ ਸੰਬੰਧੀ ਸਰਜਰੀ ਕੀਤੀ ਗਈ ਹੈ।
ਮਯੰਕ ਅਗਰਵਾਲ ਦੇ ਪੈਦਾ ਹੋਣ ਦੇ ਤੁਰੰਤ ਬਾਅਦ ਪਤਾ ਲੱਗਾ ਕਿ ਉਹ 'ਟੀ. ਏ. ਪੀ. ਵੀ. ਸੀ.' ਨਾਂ ਦੇ ਦਿਲ ਸੰਬੰਧੀ ਸਮੱਸਿਆ ਤੋਂ ਗ੍ਰਸਤ ਹੈ। ਇਸ ਸਮੱਸਿਆ ਕਾਰਨ ਖੂਨ ਫੇਫੜਿਆਂ ਤੋਂ ਦਿਲ ਤਕ ਜਾਣ ਲਈ ਆਮ ਰਸਤੇ ਦੀ ਵਰਤੋਂ ਨਹੀਂ ਕਰਦਾ ਅਤੇ ਇਹ ਸਰੀਰ ਤੋਂ ਬਾਹਰ ਨਿਕਲਦਾ ਹੈ। ਫੋਰਟਿਸ ਐਸਕਾਟ ਹਾਰਟ ਇੰਸਟੀਚਿਊਟ ਦੇ ਡਾਕਟਰ ਕੇ. ਐੱਸ. ਅਈਅਰ ਨੇ ਕਿਹਾ, ''ਬੱਚੇ ਦਾ ਜਨਮ ਮਥੁਰਾ 'ਚ ਹੋਇਆ ਸੀ ਅਤੇ ਪੈਦਾ ਹੋਣ ਦੇ ਤੁਰੰਤ ਬਾਅਦ ਪਤਾ ਲੱਗਾ ਕਿ ਉਸ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਹੈ। ਡਾਕਟਰਾਂ ਨੇ ਰੋਗ ਨੂੰ ਸਮਝਦੇ ਹੋਏ ਓਪਨ ਹਾਰਟ ਸਰਜਰੀ ਦਾ ਫੈਸਲਾ ਕੀਤਾ।
ਰਾਸ਼ਟਰੀ ਕਾਰਜਕਾਰਨੀ 'ਚੋਂ 'ਆਪ' ਆਗੂਆਂ ਨੂੰ ਕੱਢਣਾ 'ਡਰਾਉਣ ਵਾਲਾ': ਸ਼ਿਵ ਸੈਨਾ
NEXT STORY