ਫਰੀਦਾਬਾਦ- ਹਾਲ ਹੀ 'ਚ ਹਰਿਆਣਾ ਸਰਕਾਰ ਵਲੋਂ ਸੂਬੇ ਵਿਚ ਗਊ ਮਾਤਾ ਦੀ ਸੁਰੱਖਿਆ ਲਈ ਕਾਨੂੰਨ ਲਾਗੂ ਕੀਤਾ ਗਿਆ ਹੈ, ਜਿਸ ਅਧੀਨ ਸਰਕਾਰ ਨੇ ਗਾਂ ਤਸਕਰਾਂ ਲਈ ਸਖਤ ਕਾਨੂੰਨ ਬਣਾਉਂਦੇ ਹੋਏ 10 ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਤਕ ਦਾ ਜ਼ੁਰਮਾਨਾ ਵੀ ਲਾਇਆ ਹੈ ਪਰ ਇਹ ਕਾਨੂੰਨ ਵੀ ਗਾਵਾਂ ਦੀ ਤਸਕਰੀ ਨੂੰ ਰੋਕਣ ਵਿਚ ਨਾਕਾਮ ਹੈ।
ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਫਰੀਦਾਬਾਦ ਦੀ ਜਵਾਹਰ ਕਾਲੋਨੀ ਵਿਚ। ਜਿੱਥੇ ਗਾਂ ਤਸਕਰਾਂ ਨੇ ਚੌਕੀਦਾਰ 'ਤੇ ਪੱਥਰਬਾਜ਼ੀ ਕਰਦੇ ਹੋਏ ਮਹਿੰਦਰਾ ਪਿਕਅੱਪ ਵਿਚ ਇਕ ਮਾਂ ਨੂੰ ਬੇਰਹਿਮੀ ਨਾਲ ਚੜ੍ਹਾ ਕੇ ਲੈ ਗਏ। ਦੋਸ਼ੀਆਂ ਦੀ ਇਹ ਸਾਰੀ ਕਰਤੂਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਇੰਨਾ ਹੀ ਨਹੀਂ ਬੇਖੌਫ ਦੋਸ਼ੀਆਂ ਨੇ ਇਹ ਕਾਰਨਾਮਾ ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਸ਼ਿਵਚਰਨ ਲਾਲ ਸ਼ਰਮਾ ਦੇ ਘਰ ਦੇ ਸਾਹਮਣੇ ਕੀਤਾ। ਤੁਸੀਂ ਵੀਡੀਓ 'ਚ ਦੇਖ ਸਕਦੇ ਹੋਏ ਕਿ ਕਿਸ ਤਰ੍ਹਾਂ ਗਾਂ ਨਾਲ ਬੇਰਹਿਮੀ ਕੀਤੀ ਜਾ ਰਹੀ ਹੈ। ਉੱਧਰ ਇਸ ਮਾਮਲੇ ਵਿਚ ਸਾਬਕਾ ਮੰਤਰੀ ਸ਼ਿਵਚਰਨ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਣਕਾਰੀ ਮਿਲਦੇ ਹੀ ਪੁਲਸ ਨੂੰ ਸੂਚਨਾ ਦੇ ਦਿੱਤੀ ਸੀ ਪਰ ਜੇਕਰ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਨਾਕਾਬੰਦੀ ਕਰਦੀ ਤਾਂ ਗਾਂ ਤਸਕਰ ਫੜੇ ਜਾ ਸਕਦੇ ਸਨ।
ਖੇਡਦੇ-ਖੇਡਦੇ ਕੰਪਿਊਟਰ ਸੈਂਟਰ ਪੁੱਜੀ ਮਾਸੂਮ ਬੱਚੀ ਅਤੇ ਫਿਰ...
NEXT STORY