ਨਵੀਂ ਦਿੱਲੀ— ਯਮਨ ਵਿਚ ਜੰਗ ਛਿੜਨ ਤੋਂ ਬਾਅਦ ਉੱਥੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਗਿਆ ਹੈ। ਅੱਤਵਾਦੀ ਘਟਨਾਵਾਂ ਨਾਲ ਜੂਝ ਰਹੇ ਯਮਨ ਵਿਚ ਫਸੇ 358 ਭਾਰਤੀਆਂ ਦੀ ਵਤਨ ਵਾਪਸੀ ਅੱਜ ਸੰਭਵ ਹੋ ਸਕੀ। ਭਾਰਤੀਆਂ ਦਾ ਇਕ ਜੱਥਾ ਵੀਰਵਾਰ ਤੜਕੇ ਸਾਢੇ ਤਿੰਨ ਵਜੇ ਮੁੰਬਈ ਹਵਾਈ ਅੱਡੇ ਪਹੁੰਚਿਆ। ਭਾਰਤੀ ਹਵਾਈ ਫੌਜ ਦੀ ਇਸ ਫਲਾਈਟ ਤੋਂ ਕਰੀਬ 190 ਲੋਕ ਭਾਰਤ ਪਰਤੇ। ਆਪਣੇ ਦੇਸ਼ ਪਹੁੰਚਣ 'ਤੇ ਇਨ੍ਹਾਂ ਲੋਕਾਂ ਨੇ ਅਤੇ ਇਨ੍ਹਾਂ ਦੇ ਰਿਸ਼ਤੇਦਾਰਾਂ ਨੇ ਸੁੱਖ ਦਾ ਸਾਹ ਲਿਆ।
ਭਾਰਤੀ ਹਵਾਈ ਫੌਜ ਦਾ ਸੀ 17 ਜਹਾਜ਼ ਤੋਂ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਉੱਧਰ ਭਾਰਤੀ ਹਵਾਈ ਫੌਜ ਅਤੇ ਜਹਾਜ਼ ਤੋਂ 168 ਭਾਰਤੀਆਂ ਨੂੰ ਵੀ ਕੋਚੀ ਲਿਆਂਦਾ ਗਿਆ। ਇਹ ਫਲਾਈਟ ਬੀਤੀ ਰਾਤ 2 ਵਜੇ ਕੋਚੀ ਏਅਰਪੋਰਟ ਪਹੁੰਚੀ। ਸੂਤਰਾਂ ਨੇ ਦੱਸਿਆ ਕਿ ਕਾਗਜ਼ੀ ਕੰਮ ਪੂਰਾ ਨਾ ਹੋਣ ਕਾਰਨ ਜਿਬੂਤੀ ਤੋਂ ਮੁੰਬਈ ਆਉਣ ਵਾਲੀ ਫਲਾਈਟ ਵਿਚ ਦੇਰੀ ਹੋਈ। ਕਈਆਂ ਦੇ ਕੋਲ ਤਾਂ ਪਾਸਪੋਰਟ ਵੀ ਨਹੀਂ ਸਨ, ਜਿਸ ਕਾਰਨ ਫਲਾਈਟ ਵਿਚ ਦੇਰੀ ਹੋਈ। ਯਮਨ ਤੋਂ ਕੱਢੇ ਗਏ ਭਾਰਤੀਆਂ ਦਾ ਸੁਆਗਤ ਕਰਨ ਲਈ ਹਵਾਈ ਅੱਡੇ 'ਤੇ ਮਹਾਰਾਸ਼ਟਰ ਦੇ ਸੈਰ-ਸਪਾਟਾ ਮੰਤਰੀ ਪ੍ਰਕਾਸ਼ ਮਹਿਤਾ ਅਤੇ ਸੰਸਦ ਕਿਰੀਟ ਸੋਮੈਯਾ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਯਮਨ ਵਿਚ 22 ਜਨਵਰੀ ਨੂੰ ਸ਼ੀਆ ਹੌਤੀ ਬਾਗੀਆਂ ਨੇ ਰਾਸ਼ਟਰਪਤੀ ਅਬਦ-ਰੱਬੂ ਮੰਸੂਰ ਹਾਦੀ ਦਾ ਤਖਤਾ ਪਲਟ ਕੇ ਦੇਸ਼ ਦੀ ਰਾਜਧਾਨੀ ਸਨਾ 'ਤੇ ਕਬਜ਼ਾ ਕਰ ਲਿਆ ਸੀ। ਜਿਸ ਦੇ ਬਾਅਦ ਤੋਂ ਸੰਘਰਸ਼ ਜਾਰੀ ਹੈ। ਸਾਊਦੀ ਅਰਬ ਦੀ ਅਗਵਾਈ ਵਿਚ 10 ਅਰਬ ਦੇਸ਼ਾਂ ਦੀ ਗਠਜੋੜ ਦੀ ਫੌਜ ਨੇ ਹੌਤੀ ਬਾਗੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ।
ਵੀਡੀਓ 'ਚ ਦੇਖੋ, ਗਊ ਮਾਤਾ ਨਾਲ ਹੋ ਰਹੀ ਦਰਿੰਦਗੀ
NEXT STORY