ਲਾਸ ਏਂਜਲਸ- ਗਾਇਕ ਜੌਨ ਲੀਜੇਂਡ ਨੇ ਇਕ ਸਮਾਜ ਸੇਵੀ ਪਹਿਲ ਲਈ ਆਪਣੇ ਕੁੱਤਿਆਂ ਦੇ ਵਿਆਹ 'ਚ ਗੀਤ ਗਾਇਆ। ਖਬਰਾਂ ਮੁਤਾਬਕ 36 ਸਾਲਾ ਜੌਨ ਨੇ ਬੁੱਧਵਾਰ ਨੂੰ ਆਪਣੇ ਪਾਲਤੂ ਕੁੱਤਿਆਂ ਪੱਡੀ ਤੇ ਪਿੱਪਾ ਲਈ ਆਲ ਆਫ ਮੀ ਗੀਤ ਗਾਇਆ। ਉਨ੍ਹਾਂ ਨੇ ਆਪਣੇ ਪਾਲਤੂ ਕੁੱਤਿਆਂ ਦੇ ਰਸਤੇ 'ਚ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਵੀ ਬਿਖੇਰੀਆਂ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਆਹ ਦਾ ਕੇਕ ਵੀ ਖਵਾਇਆ। ਜੌਨ ਦੇ ਪਾਲਤੂ ਕੁੱਤਿਆਂ ਨੇ ਸੂਟ ਤੇ ਟਾਈ ਤੇ ਗਾਊਨ ਪਹਿਨ ਰੱਖਿਆ ਸੀ।
ਜੌਨ ਨੇ ਟਵਿਟਰ 'ਤੇ ਲਿਖਿਆ ਕਿ ਉਹ ਉਨ੍ਹਾਂ ਦੇ ਵਿਆਹ 'ਚ ਗੀਤ ਲਈ ਕਾਫੀ ਉਤਸ਼ਾਹਿਤ ਹੈ। ਉਸ ਨੇ ਇਸ ਦੀ ਰਿਹਰਸਲ ਵੀ ਕੀਤੀ ਹੈ, ਜਿਸ 'ਚ ਬੱਚਿਆਂ ਨੇ ਮਦਦ ਕੀਤੀ ਹੈ। ਕੁਝ ਪ੍ਰਸ਼ੰਸਕਾਂ ਨੇ ਸੋਚਿਆ ਕਿ ਐਪ੍ਰਲ ਫੂਲ ਡੇ ਦਾ ਮਜ਼ਾਕ ਹੈ ਪਰ ਅਜਿਹਾ ਨਹੀਂ ਸੀ। ਇਹ ਪ੍ਰੋਗਰਾਮ ਉਨ੍ਹਾਂ ਦੀ ਸਮਾਜ ਸੇਵੀ ਸੰਸਥਾ ਦਿ ਸ਼ੋਅ ਮੀ ਕੈਂਪੇਨ ਦੀ ਇਕ ਨਵੀਂ ਪਹਿਲ ਸੀ, ਜਿਸ ਦਾ ਟੀਚਾ ਗਰੀਬ ਬੱਚਿਆਂ ਨੂੰ ਸਿੱਖਿਆ ਦਿਵਾਉਣਾ ਹੈ। ਜੌਨ ਆਪਣੇ ਪ੍ਰਸ਼ੰਸਕਾਂ ਨੂੰ ਇਸ ਪਹਿਲ ਲਈ ਦਾਨ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ।
...ਜਦੋਂ ਬਾਲੀਵੁੱਡ ਦੀਆਂ ਇਨ੍ਹਾਂ ਹਿੱਟ ਫਿਲਮਾਂ 'ਤੇ ਚਲਾਈ ਸੈਂਸਰ ਨੇ ਕੈਂਚੀ (ਦੇਖੋ ਤਸਵੀਰਾਂ)
NEXT STORY