ਵਾਸ਼ਿੰਗਟਨ - ਟੀ. ਵੀ. ਦੇ ਸਾਹਮਣੇ ਬਿਤਾਇਆ ਜਾਣ ਵਾਲਾ ਹਰ ਇਕ ਘੰਟਾ ਸ਼ੂਗਰ ਦਾ ਰੋਗ ਹੋਣ ਦੇ ਖਤਰੇ ਨੂੰ ਤਿੰਨ ਫੀਸਦੀ ਤਕ ਵਧਾਉਂਦਾ ਹੈ। ਇਕ ਨਵੇਂ ਅਧਿਐਨ ਵਿਚ ਇਸ ਬਾਰੇ ਚਿਤਾਵਨੀ ਦਿੱਤੀ ਗਈ ਹੈ। ਸਾਲ 2002 ਵਿਚ ਛਪੇ ਇਕ ਅਧਿਐਨ 'ਚ ਸ਼ੂਗਰ ਦੀ ਰੋਕਥਾਮ ਵਿਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਦੇ ਡੇਟਾ ਦਾ ਖੋਜਕਾਰਾਂ ਨੇ ਇਸ ਅਧਿਐਨ ਵਿਚ ਪ੍ਰਯੋਗ ਕੀਤਾ। ਇਸ ਅਧਿਐਨ ਵਿਚ 1996 ਤੋਂ 1999 ਦਰਮਿਆਨ 3, 234 ਮੋਟਾਪੇ ਨਾਲ ਪੀੜਤ 25 ਸਾਲ ਤੋਂ ਜ਼ਿਆਦਾ ਉਮਰ ਦੇ ਅਮਰੀਕੀ ਬਾਲਗਾਂ ਨੂੰ ਸ਼ਾਮਲ ਕੀਤਾ ਗਿਆ ਸੀ। ਤਾਜ਼ਾ ਅਧਿਐਨ ਡਾਇਬਿਟੋਲੋਜੀਆ ਨਾਂ ਦੇ ਜਨਰਲ ਵਿਚ ਛਪਿਆ ਹੈ। ਇਹ ਅਧਿਐਨ ਸਮੇਂ ਨਾਲ ਸ਼ੂਗਰ 'ਤੇ ਸੁਸਤ ਵਿਵਹਾਰ ਦੇ ਅਸਰ ਦਾ ਪ੍ਰੀਖਣ ਕਰਦਾ ਹੈ। ਅਧਿਐਨ ਵਿਚ ਟੀ. ਵੀ. ਦੇਖਣ ਵਿਚ ਬਿਤਾਏ ਗਏ ਇਕ ਘੰਟੇ ਵਿਚ ਇਸਦੇ ਲੱਛਣ ਜ਼ਿਆਦਾ ਦੇਖੇ ਗਏ।
ਸ਼ੂਗਰ ਵਧਣ ਦੇ ਖਤਰੇ ਤੋਂ ਬਚਾ ਸਕਦੈ ਆਂਡਾ
ਜੇ ਤੁਹਾਨੂੰ ਆਂਡੇ ਖਾਣਾ ਪਸੰਦ ਹਨ ਤਾਂ ਇਹ ਤੁਹਾਡੇ ਲਈ ਚੰਗੀ ਖਬਰ ਹੈ। ਉਂਝ ਤਾਂ ਆਂਡੇ ਦੇ ਬਹੁਤ ਸਾਰੇ ਫਾਇਦੇ ਹਨ ਪਰ ਹਾਲ ਹੀ ਵਿਚ ਇਕ ਖੋਜ ਵਿਚ ਪਤਾ ਲੱਗਾ ਹੈ ਕਿ ਆਂਡੇ ਦੇ ਸੇਵਨ ਨਾਲ ਟਾਈਪ-2 ਦਾ ਖਤਰਾ ਘੱਟ ਹੁੰਦਾ ਹੈ। 'ਅਮਰੀਕਨ ਜਰਨਲ ਆਫ ਕਲੀਨੀਕਲ ਨਿਊਟ੍ਰੀਸ਼ਨ' ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਜਿਨ੍ਹਾਂ ਮਰਦਾਂ ਨੇ ਪ੍ਰਤੀ ਹਫਤੇ ਚਾਰ ਆਂਡੇ ਖਾਧੇ, ਉਨ੍ਹਾਂ ਵਿਚ ਟਾਈਪ-2 ਸ਼ੂਗਰ ਹੋਣ ਦਾ ਖਤਰਾ, ਹਫਤੇ ਵਿਚ ਸਿਰਫ ਇਕ ਆਂਡਾ ਖਾਣ ਵਾਲੇ ਮਰਦਾਂ ਦੀ ਤੁਲਨਾ 'ਚ 37 ਫੀਸਦੀ ਘੱਟ ਸੀ। ਟਾਈਪ-2 ਸ਼ੂਗਰ ਦੁਨੀਆ ਵਿਚ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਪੂਰਵੀ ਫਿਨਲੈਂਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਸਾਲ 1984 ਤੋਂ ਲੈ ਕੇ 1989 ਦਰਮਿਆਨ 42 ਤੋਂ 60 ਸਾਲ ਤੱਕ ਦੀ ਉਮਰ ਵਰਗ ਦੇ 2332 ਮਰਦਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦਾ ਮੁਲਾਂਕਣ ਕੀਤਾ। ਅਧਿਐਨ ਵਿਚ ਪਾਇਆ ਗਿਆ ਕਿ ਆਂਡੇ ਦੇ ਸੇਵਨ ਨਾਲ ਟਾਈਪ-2 ਸ਼ੂਗਰ ਦਾ ਖਤਰਾ ਅਤੇ ਖੂਨ ਵਿਚ ਗਲੂਕੋਜ਼ ਪੱਧਰ ਘੱਟ ਹੋਇਆ ਹੈ।
ਸਿਹਤਮੰਦ ਅੱਖਾਂ ਲਈ ਸਰਵੋਤਮ ਖੁਰਾਕ
NEXT STORY