ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਦੇ ਦੌਰ 'ਚ ਕਿਸੇ ਨੂੰ ਵੀ ਨਿੱਕੀ ਜਿਹੀ ਗੱਲ 'ਤੇ ਇੰਨਾ ਜ਼ਿਆਦਾ ਗੁੱਸਾ ਆ ਜਾਂਦਾ ਹੈ ਕਿ ਸਾਹਮਣੇ ਵਾਲੇ ਦੇ ਸਾਹ ਸੁੱਕ ਜਾਂਦੇ ਹਨ। ਇੰਝ ਅਚਾਨਕ ਗੁੱਸਾ ਆਉਣਾ ਅਤੇ ਕੁਝ ਦੇਰ ਬਾਅਦ ਸ਼ਾਂਤ ਹੋ ਜਾਣਾ ਅਤੇ ਪਿੱਛੋਂ ਪਛਤਾਵਾ ਕਰਨ ਕਾਰਨ ਵਿਅਕਤੀ ਤਣਾਅਗ੍ਰਸਤ ਹੋ ਜਾਂਦਾ ਹੈ। ਇਥੇ ਕੁਝ ਅਸਾਨ ਜਿਹੇ ਟਿਪਸ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਤਣਾਅ ਤੋਂ ਮੁਕਤੀ ਹਾਸਲ ਕਰ ਸਕਦੇ ਹੋ।
1. ਗ੍ਰੀਨ ਟੀ- ਇਹ ਥਿਏਨਿਨ ਦਾ ਚੰਗਾ ਸਰੋਤ ਹੈ। ਇਹ ਉਹ ਕੈਮੀਕਲ ਹੈ, ਜਿਸ ਨਾਲ ਗੁੱਸਾ ਘਟਦਾ ਹੈ।
2. ਸ਼ਹਿਦ- ਇਸ 'ਚ ਦਿਮਾਗ ਦੀ ਗਰਮੀ ਘਟਾਉਣ ਦੀ ਸਮਰੱਥਾ ਹੁੰਦੀ ਹੈ ਭਾਵ ਡਿਪ੍ਰੈਸ਼ਨ ਅਤੇ ਤਣਾਅ 'ਚ ਅਰਾਮ ਮਿਲਦਾ ਹੈ। ਇਸ ਦੇ ਲਈ ਇਕ ਚੱਮਚ ਸ਼ਹਿਦ ਹੀ ਕਾਰਗਰ ਹੈ।
3. ਮਨਪਸੰਦ ਗੀਤ ਯਾਦ ਕਰੋ- ਆਪਣੇ ਮਨਪਸੰਦ ਕੁਝ ਗੀਤਾਂ ਨੂੰ ਯਾਦ ਕਰਕੇ ਅਧੂਰਾ ਜਿਹਾ ਹੀ ਗੁਣਗੁਣਾ ਲੈਣ ਨਾਲ ਤਣਾਅ ਤੋਂ ਕਾਫੀ ਹੱਦ ਤੱਕ ਮੁਕਤੀ ਮਿਲਦੀ ਹੈ।
4. ਚਾਕਲੇਟ- ਇਸ ਨਾਲ ਸਟ੍ਰੈੱਸ ਹਾਰਮੋਨ ਕੋਰਟੀਸੋਲ ਦਾ ਲੈਵਲ ਠੀਕ ਰਹਿੰਦਾ ਹੈ। ਮੈਟਾਬੋਲਿਜ਼ਮ ਠੀਕ ਰਹਿੰਦਾ ਹੈ।
5. ਚੁਇੰਗਮ ਚਿੱਥੋ- ਸਿਰਫ 5 ਮਿੰਟ ਚੁਇੰਗਮ ਚਿੱਥਣ ਨਾਲ ਕੋਰਟੀਸੋਲ ਲੈਵਲ ਘੱਟ ਹੁੰਦਾ ਹੈ ਅਤੇ ਤਣਾਅ ਤੋਂ ਮਿੰਟਾਂ 'ਚ ਅਰਾਮ ਮਿਲਦਾ ਹੈ।
6. ਉਲਟੀ ਗਿਣਤੀ ਗਿਣੋ- 10 ਤੋਂ 1 ਤੱਕ ਉਲਟੀ ਗਿਣਤੀ ਗਿਣਨੀ ਤੁਹਾਡੇ ਤਣਾਅ ਨੂੰ ਕਾਫੀ ਘੱਟ ਕਰ ਸਕਦੀ ਹੈ। ਬਹੁਤ ਜ਼ਿਆਦਾ ਗੁੱਸਾ ਆਉਣ 'ਤੇ ਇਕ ਵਾਰ ਇੰਝ ਕਰਕੇ ਤਾਂ ਦੇਖੋ।
7. ਅੰਬ ਖਾਓ- ਲਿਨਾਲੂਲ ਨਾਮੀ ਕੰਪਾਊਡ ਅੰਬ 'ਚ ਪਾਇਆ ਜਾਂਦਾ ਹੈ, ਜੋ ਤਣਾਅ ਦੇ ਲੈਵਲ ਨੂੰ ਘੱਟ ਕਰਦਾ ਹੈ।
8. ਸਿਰਹਾਣੇ 'ਤੇ ਸਿਰ ਰੱਖਣ ਨਾਲ- ਜੇਕਰ ਤਣਾਅ ਤੋਂ ਅਰਾਮ ਚਾਹੀਦੈ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਲੰਬੀ ਦੇਰ ਤੱਕ ਸੌਂਵੋ, ਬਸ ਕੁਝ ਦੇਰ ਲਈ ਸਿਰਹਾਣੇ, ਕੁਸ਼ਨ ਜਾਂ ਸਪੰਜ 'ਤੇ ਸਿਰ ਰੱਖਣ ਨਾਲ ਵੀ ਹਲਕਾਪਨ ਮਹਿਸੂਸ ਹੁੰਦਾ ਹੈ।
9. ਘੁੰਮਣ ਜਾਣ ਬਾਰੇ ਸੋਚੋ- ਭਾਵੇਂ ਤੁਹਾਡੇ ਕੋਲ ਇੰਨਾ ਸਮਾਂ ਹੋਵੇ ਜਾਂ ਨਾ ਕਿ ਤੁਸੀਂ ਕਿਤੇ ਛੁੱਟੀਆਂ 'ਤੇ ਜਾ ਸਕੋ ਪਰ ਸਿਰਫ ਉਸ ਦੀ ਕਲਪਨਾ ਕਰ ਲੈਣ ਨਾਲ ਤੁਸੀਂ ਕਾਫੀ ਅਰਾਮ ਮਹਿਸੂਸ ਕਰੋਗੇ। ਰਿਲੈਕਸ ਕਰਨ ਲਈ ਟੂਰਿਸਟ ਡੈਸਟੀਨੇਸ਼ਨ ਦੀ ਲਿਸਟ ਦੇਖੋ।
10. ਗੇਂਦ 'ਤੇ ਪੈਰ ਘੁੰਮਾਓ- ਕੁਝ ਦੇਰ ਬਾਲ 'ਤੇ ਪੈਰ ਘੁੰਮਾਉਣ ਨਾਲ ਵੀ ਤੁਹਾਡਾ ਤਣਾਅ ਘੱਟ ਸਕਦਾ ਹੈ। ਇਹ ਸਰੀਰਕ ਅਤੇ ਮਾਨਸਿਕ ਅਰਾਮ ਦੇਣ ਦਾ ਕੰਮ ਕਰਦੀ ਹੈ। ਜੇਕਰ ਗੋਲਫ ਬਾਲ ਹੋਵੇ ਤਾਂ ਬਿਹਤਰ ਹੈ।
11. ਵਾਲਾਂ ਨੂੰ ਬਰੱਸ਼ ਕਰੋ- ਜਦੋਂ ਵੀ ਤੁਸੀਂ ਬੇਹੱਦ ਗੁੱਸੇ ਜਾਂ ਤਣਾਅ 'ਚ ਹੋਵੋ ਤਾਂ ਆਪਣੇ ਵਾਲਾਂ 'ਚ ਵਾਰ-ਵਾਰ ਬਰੱਸ਼ ਘੁੰਮਾਉਣ ਨਾਲ ਤੁਹਾਡਾ ਤਣਾਅ ਘਟੇਗਾ। ਯਕੀਨਨ ਇਹ ਮਸਾਜ ਆਪਣਾ ਕੰਮ ਕਰੇਗੀ।
12. ਸੂਰਜ ਦੀ ਰੌਸ਼ਨੀ- ਜੇਕਰ ਇਹ ਤੇਜ਼ ਹੋਵੇ ਤਾਂ ਤਣਾਅ ਘੱਟ ਹੁੰਦਾ ਹੈ। ਹਨੇਰੇ ਨਾਲ ਡਿਪ੍ਰੈਸ਼ਨ ਵਧਦਾ ਹੈ। ਉਥੇ ਹੀ ਰੋਸ਼ਨੀ ਨਾਲ ਕਾਫੀ ਹੱਦ ਤੱਕ ਇਹ ਘੱਟ ਹੁੰਦਾ ਹੈ।
13. ਕੁਝ ਦੇਰ ਖਿੜਕੀ 'ਚੋਂ ਬਾਹਰ ਦੇਖੋ- 5 ਮਿੰਟ ਲਈ ਖਿੜਕੀ 'ਚੋਂ ਬਾਹਰ ਦੇਖੋ। ਜੇਕਰ ਕਿਤੇ ਬਾਹਰ ਹਰਿਆਲੀ ਹੋਵੇ ਤਾਂ ਹੋਰ ਵੀ ਬਿਹਤਰ ਹੋਵੇਗਾ।
14. ਲਿਖ ਕੇ ਦੇਖੋ- ਇਕ ਕਾਗਜ਼ 'ਤੇ ਕੁਝ ਦੇਰ ਲਈ ਕੁਝ ਲਿਖੋ, ਜਿਵੇਂ 'ਮੈਨੂੰ ਬਹੁਤ ਗੁੱਸਾ ਆਇਆ..ਮੈਨੂੰ ਬਹੁਤ ਗੁੱਸਾ ਆਇਆ'। ਯਕੀਨ ਮੰਨੋ ਇਹ ਤਰੀਕਾ ਜ਼ਰੂਰ ਕੰਮ ਕਰੇਗਾ।
15. ਖੁਸ਼ਬੂ- ਅਗਲੀ ਵਾਰ ਜਦੋਂ ਵੀ ਤੁਹਾਨੂੰ ਗੁੱਸਾ ਆਵੇ ਤਾਂ ਆਪਣੇ ਮਨਪਸੰਦ ਪਰਫਿਊਮ ਦੀ ਖੁਸ਼ਬੂ ਲਓ ਜਾਂ ਫਿਰ ਕੌਫੀ ਦੀ ਖੁਸ਼ਬੂ ਲੈਣ ਨਾਲ ਵੀ ਡਿਪ੍ਰੈਸ਼ਨ ਘੱਟ ਹੁੰਦਾ ਹੈ।
ਅੱਖਾਂ ਦੀ ਖੂਬਸੂਰਤੀ ਵਧਾਵੇ ਇਹ ਖੁਰਾਕ
NEXT STORY