ਲਾਸ ਏਂਜਲਸ- ਹਾਲ ਹੀ 'ਚ ਜੇਮਸ ਬਾਂਡ ਸੀਰੀਜ਼ ਦੀ ਨਵੀਂ ਫਿਲਮ ਸਪੈਕਟਰ ਦੇ ਸੈੱਟ 'ਤੇ ਜ਼ਖਮੀ ਹੋਏ ਹਾਲੀਵੁੱਡ ਅਭਿਨੇਤਾ ਡੈਨੀਅਲ ਕ੍ਰੇਗ ਨੂੰ ਆਪਣੇ ਗੋਢੇ ਦੀ ਸਰਜਰੀ ਕਰਵਾਉਣੀ ਪਈ। 47 ਸਾਲਾ ਡੈਨੀਅਲ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਆਪਣੇ ਜ਼ਖਮੀ ਗੋਢੇ ਨੂੰ ਸਹੀ ਕਰਵਾਉਣ ਲਈ ਨਿਯਮਿਤ ਛੁੱਟੀ ਦੌਰਾਨ ਡੈਨੀਅਲ ਨੇ ਸਰਜਰੀ ਕਰਵਾਈ।
ਉਹ 22 ਅਪ੍ਰੈਲ ਨੂੰ ਪਾਈਨਵੁਡ 'ਚ ਮੁੜ ਤੋਂ ਸ਼ੂਟਿੰਗ 'ਚ ਸ਼ਾਮਲ ਹੋਣਗੇ। ਸ਼ੂਟਿੰਗ ਪਿਛਲੇ ਸਾਲ ਦਸੰਬਰ 'ਚ ਸ਼ੁਰੂ ਹੋਈ ਸੀ। ਰੋਮ ਤੇ ਮੈਕਸੀਕੋ ਦੀਆਂ ਨਵੀਆਂ ਥਾਵਾਂ 'ਤੇ ਸ਼ੂਟਿੰਗ ਤੋਂ ਸਪੈਕਟਰ ਦੀ ਸ਼ੂਟਿੰਗ ਬ੍ਰਿਟੇਨ 'ਚ ਹੋਈ ਸੀ। ਸੈਮ ਮੈਂਡਿਸ ਨਿਰਦੇਸ਼ਿਤ ਇਹ ਫਿਲਮ ਛੇ ਨਵੰਬਰ ਨੂੰ ਅਮਰੀਕਾ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਟੀਵੀ ਦੇ ਸਿਤਾਰਿਆਂ ਨੇ ਵੀ ਲਾਹੀ ਸ਼ਰਮ, ਧੜੱਲੇ ਨਾਲ ਦਿੱਤੇ ਕਿਸਿੰਗ ਸੀਨਜ਼ (ਦੇਖੋ ਤਸਵੀਰਾਂ)
NEXT STORY