ਜਲੰਧਰ(ਸ਼ੋਰੀ)-ਗੜ੍ਹਾ ਦੇ ਜਸਵੰਤ ਨਗਰ 'ਚ ਸਾਲਿਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਜੀਜੇ 'ਤੇ ਇਸ ਲਈ ਹਮਲਾ ਕਰ ਦਿੱਤਾ ਕਿਉਂਕਿ ਉਹ ਘਰ ਜਵਾਈ ਬਣਨ ਤੋਂ ਮਨ੍ਹਾ ਕਰ ਰਿਹਾ ਸੀ। ਪੀੜਤ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ 'ਚ ਆਇਆ ਅਤੇ ਆਪਣਾ ਇਲਾਜ ਕਰਵਾਉਣ ਦੇ ਨਾਲ ਉਸਨੇ ਆਪਣੀ ਐੱਮ. ਐੱਲ. ਆਰ. ਕਟਵਾਉਣ ਦੇ ਨਾਲ ਉਸਨੇ ਪੁਲਸ ਨੂੰ ਸੂਚਿਤ ਕੀਤਾ। ਜ਼ਖ਼ਮੀ ਅਸ਼ੋਕ ਪੁੱਤਰ ਬਾਬੂ ਨਿਵਾਸੀ ਮਿੱਠਾਪੁਰ ਨੇ ਦੱਸਿਆ ਕਿ ਉਸਦੇ ਵਿਆਹ ਨੂੰ ਕਰੀਬ ਡੇਢ ਸਾਲ ਹੋ ਗਿਆ ਹੈ। ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਉਸਦੀ ਪਤਨੀ ਦੇ ਮਾਤਾ-ਪਿਤਾ ਅਕਸਰ ਉਸ 'ਤੇ ਦਬਾਅ ਬਣਾਉਣ ਲੱਗੇ ਕਿ ਉਹ ਉਨ੍ਹਾਂ ਦੇ ਕੋਲ ਘਰ ਜਵਾਈ ਬਣ ਕੇ ਰਹੇ ਪਰ ਉਸਨੇ ਮਨ੍ਹਾ ਕਰ ਦਿੱਤਾ।
ਇਸ ਤੋਂ ਗੁੱਸੇ 'ਚ ਉਸਦੀ ਪਤਨੀ ਉਸਨੂੰ ਛੱਡ ਕੇ ਜਸਵੰਤ ਸਿੰਘ ਨਗਰ ਵਿਚ ਆਪਣੇ ਮਾਂ-ਪਿਓ ਦੇ ਕੋਲ ਜਾ ਕੇ ਰਹਿਣ ਲੱਗੀ। ਅਸ਼ੋਕ ਮੁਤਾਬਕ ਅੱਜ ਉਸਦੇ ਸਾਲਿਆਂ ਨੇ ਉਸਨੂੰ ਫੋਨ ਕਰਕੇ ਜਸਵੰਤ ਨਗਰ ਬੁਲਾਇਆ ਅਤੇ ਦਬਾਅ ਬਣਾਉਣ ਲੱਗੇ ਕਿ ਉਹ ਉਨ੍ਹਾਂ ਦਾ ਘਰ ਜਵਾਈ ਬਣ ਕੇ ਰਹੇ। ਮਨ੍ਹਾ ਕਰਨ 'ਤੇ ਉਸਦੇ ਸਾਲਿਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸਦੇ ਸਿਰ 'ਚ ਡੰਡਾ ਮਾਰ ਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ।
ਖਤਰਨਾਕ 5 ਗੈਂਗਸਟਰ ਗ੍ਰਿਫਤਾਰ; ਪਿਸਤੌਲ ਤੇ ਹੈਰੋਇਨ ਬਰਾਮਦ
NEXT STORY