ਲੁਧਿਆਣਾ : ਵਿਸਾਖੀ ਦੇ ਮੇਲੇ 'ਤੇ ਅਜੇ ਨਜ਼ਾਰੇ ਲੁੱਟਣ ਦਾ ਲੋਕਾਂ ਨੂੰ ਮੌਕਾ ਮਿਲਿਆ ਨਹੀਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮੇਲਾ ਅਡਵਾਂਸ 'ਚ ਹੀ ਕੈਸ਼ ਕਰ ਲਿਆ ਹੈ। ਕਮੇਟੀ ਨੇ ਸ੍ਰੀ ਦਮਦਮਾ ਸਾਹਿਬ 'ਚ ਲੱਗਣ ਵਾਲੇ ਮੇਲੇ ਲਈ ਦਿੱਤੀ ਜਾਣ ਵਾਲੀ ਪਰਮਿਸ਼ਨ ਤੋਂ ਹੀ 40 ਲੱਖ ਰੁਪਏ ਕਮਾ ਲਏ ਹਨ। ਦੂਜੇ ਪਾਸੇ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਕਿ ਪਿਛਲੇ ਲੱਗਭਗ ਦੋ ਮਹੀਨਿਆਂ 'ਚ ਖਰਾਬ ਮੌਸਮ ਨੇ ਕਿਸਾਨਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਠੰਡ ਅਜੇ ਪੂਰੀ ਤਰ੍ਹਾਂ ਨਹੀਂ ਗਈ। ਅਜਿਹੇ 'ਚ ਕਿਸਾਨਾਂ ਲਈ ਮੇਲਾ ਵੀ ਠੰਡਾ ਰਹਿਣ ਦੀ ਸੰਭਾਵਨਾ ਹੈ। ਖ਼ਬਰ ਹੈ ਕਿ ਤਲਵੰਡੀ ਸਾਬੋ 'ਚ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰਦੁਆਰਾ ਸਾਹਿਬ ਸ੍ਰੀ ਦਮਦਮਾ ਸਾਹਿਬ 'ਚ ਵਿਸਾਖੀ ਦੇ ਮੇਲੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 13 ਲੱਖ ਰੁਪਏ ਦੇ ਮੁਨਾਫੇ 'ਤੇ ਠੇਕੇਦਾਰ ਨੂੰ ਬਾਜ਼ਾਰ ਲਗਾਉਣ ਲਈ ਥਾਂ ਦਿੱਤੀ ਹੈ, ਉਹ ਵੀ ਬਿਨਾਂ ਝੂਲਿਆਂ ਦੇ, ਜਦਕਿ ਝੂਲਿਆਂ ਸਮੇਤ ਇਹ ਰਕਮ ਲੱਗਭਗ 40 ਲੱਖ ਰੁਪਏ ਬਣਦੀ ਹੈ।
ਪਿਛਲੀ ਵਾਰ ਨਾਲੋਂ ਇਸ ਵਾਰ ਇਥੇ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਦੀਆਂ ਅਰਜ਼ੀਆਂ ਵੀ ਵਧੇਰੇ ਆਈਆਂ ਹਨ। ਅਜਿਹੇ 'ਚ ਮੇਲੇ ਦੀ ਰੌਣਕ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਉਂਝ ਫਸਲ ਦੀ ਕਟਾਈ ਮੇਲੇ ਤੋਂ ਬਾਅਦ ਹੀ ਕੀਤੀ ਜਾਵੇਗੀ, ਬਾਕੀ ਮੌਸਮ 'ਤੇ ਨਿਰਭਰ ਹੈ। ਦੱਸ ਦੇਈਏ ਕਿ ਮਾਲਵਾ ਪੱਟੀ ਦੇ ਕੁਝ ਪਿੰਡਾਂ ਨੂੰ ਛੱਡ ਕੇ ਅਜੇ ਕਟਾਈ ਸ਼ੁਰੂ ਨਹੀਂ ਹੋਈ। ਖੇਤੀ ਮਾਹਿਰ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣੈ ਕਿ ਬੇਮੌਸਮੀ ਬਰਸਾਤ ਕਾਰਨ ਉਪਜ 'ਤੇ ਬੁਰਾ ਅਸਰ ਪਿਆ ਹੈ। ਇਸ ਤੋਂ ਇਲਾਵਾ ਮੰਡੀਆਂ 'ਚ ਕਣਕ ਦੀ ਸਰਕਾਰੀ ਖਰੀਦ ਵੀ 10 ਅਪ੍ਰੈਲ ਤੋਂ ਬਾਅਦ ਹੀ ਸ਼ੁਰੂ ਹੋਵੇਗੀ।
ਉਧਰ ਵੱਖ-ਵੱਖ ਦਲਾਂ ਨੇ ਵੀ ਇਸ ਮੇਲੇ 'ਤੇ ਕਾਨਫਰੰਸਾਂ ਲਈ ਐੱਸ.ਜੀ.ਪੀ.ਸੀ. ਤੋਂ ਥਾਂ ਦੀ ਮੰਗ ਕੀਤੀ ਹੈ। ਹੁਣ ਕਮੇਟੀ ਦੇ ਸਾਹਮਣੇ ਸਿਆਸੀ ਕਾਨਫਰੰਸਾਂ ਅਤੇ ਲੰਗਰ ਸੁਸਾਇਟਾਂਆਂ ਨੂੰ ਥਾਂ ਦੇਣ ਦੀ ਸਮੱਸਿਆ ਖੜ੍ਹੀ ਹੋ ਗਈ ਹੈ। 12 ਅਪ੍ਰੈਲ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋ ਜਾਣਗੇ।
ਸਿੰਘ 'ਤੇ ਆਇਆ ਦਿਲ ਸੋਨੀਆ ਬਣ ਗਈ ਸਿੰਘਣੀ
NEXT STORY