ਅੰਮ੍ਰਿਤਸਰ : ਇੱਥੋਂ ਦੇ ਰਾਗੀ ਸਿੰਘ ਗਗਨਦੀਪ ਸਿੰਘ ਨੇ ਕਦੇ ਆਪਣੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਉਸ ਨੂੰ ਫੇਸਬੁੱਕ ਰਾਹੀਂ ਵਿਦੇਸ਼ੀ ਕੁੜੀ ਨਾਲ ਪਿਆਰ ਹੋ ਜਾਵੇਗਾ, ਸਗੋਂ ਉਸਦੇ ਪਿਆਰ 'ਚ ਖਿੱਚੀ ਉਹ ਕੁੜੀ ਆਪਣੇ ਆਪ ਅੰਮ੍ਰਿਤਸਰ ਆ ਜਾਵੇਗੀ । ਅੱਜ ਲੋਕ ਉਨ੍ਹਾਂ ਦੇ ਮਿਲਣ ਦੇ ਤਰੀਕੇ ਨੂੰ ਵੇਖ ਕੇ ਹੈਰਾਨ ਹਨ। ਇੰਗਲੈਂਡ ਦੇ ਸਾਉਥ ਹਾਲ 'ਚ ਰਹਿਣ ਵਾਲੀ ਸੋਨੀਆ ਮੇਰਿਕੇਟਸ ਦੀ ਫੇਸਬੁਕ 'ਤੇ ਹੀ ਅੰਮ੍ਰਿਤਸਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਨਾਲ ਮੁਲਾਕਾਤ ਹੋਈ ਅਤੇ ਇਹ ਦੋਸਤੀ ਪਿਆਰ 'ਚ ਬਦਲ ਗਈ। ਦੋਨਾਂ ਨੇ ਫੇਸਬੁਕ 'ਤੇ ਹੀ ਵਿਆਹ ਦੇ ਬੰਧਨ 'ਚ ਬੱਝਨ ਦਾ ਫੈਸਲਾ ਕੀਤਾ ਪਰ ਗਗਨਦੀਪ ਦੀ ਸਿਰਫ ਇਕ ਸ਼ਰਤ ਸੀ ਕਿ ਉਸਨੂੰ ਸਿੱਖ ਧਰਮ ਆਪਣਾ ਕੇ ਅੰਮ੍ਰਿਤਧਾਰੀ ਬਨਣਾ ਹੋਵੇਗਾ । ਸੋਨੀਆ ਨੇ ਦਿਲੋਂ ਇਸ ਸ਼ਰਤ ਨੂੰ ਸਵੀਕਾਰ ਕਰਦੇ ਹੋਏ ਅੰਮ੍ਰਿਤ ਛਕਣ ਦੇ ਬਾਅਦ ਗੁਰੂ ਮਰਿਆਦਾ ਅਨੁਸਾਰ ਵਿਆਹ ਰਚਾਇਆ ਅਤੇ ਸੋਨੀਆ ਮੇਰਿਕੇਟਸ ਤੋਂ ਸੋਨੀਆ ਸਿੰਘ ਬੰਣ ਗਈ ।
ਸੋਨੀਆ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਸਿੱਖ ਧਰਮ ਤੋਂ ਕਾਫ਼ੀ ਪ੍ਰਭਾਵਿਤ ਸੀ ਅਤੇ ਅਕਸਰ ਸਿੱਖ ਧਰਮ ਦੇ ਬਾਰੇ ਗਗਨਦੀਪ ਤੋਂ ਪੁੱਛਦੀ ਰਹਿੰਦੀ ਸੀ । ਸੋਨੀਆ ਜਦੋਂ ਇੰਗਲੈਂਡ ਤੋਂ ਅੰਮ੍ਰਿਤਸਰ ਵਿਆਹ ਲਈ ਪਹੁੰਚੀ ਤਾਂ ਉਸਦੇ ਸੱਜੇ ਹੱਥ 'ਤੇ 'ਏਕ ਓਂਕਾਰ' ਬਣਿਆ ਹੋਇਆ ਸੀ । ਦੂਜੇ ਪਾਸੇ ਗਗਨਦੀਪ ਦਾ ਪਰਿਵਾਰ ਇਸ ਵਿਆਹ ਤੋਂ ਬਹੁਤ ਖੁਸ਼ ਹੈ।
ਭੈਣ ਨਾਲ ਛੇੜਛਾੜ ਦੇਖ ਨਾ ਸਕੀ ਤਾਂ ਭੰਨ ਸੁੱਟਿਆ ਪੁਲਸ ਵਾਲੇ ਦਾ ਮੁੰਡਾ
NEXT STORY