ਮੁੰਬਈ— ਬਾਲੀਵੁੱਡ ਅਭਿਨੇਤਰੀ ਜਯਾ ਬੱਚਨ ਅੱਜ ਆਪਣਾ 67ਵਾਂ ਜਨਮਦਿਨ ਮਨ੍ਹਾ ਰਹੀ ਹੈ। ਜਯਾ ਦਾ ਜਨਮ 9 ਅਪ੍ਰੈਲ 1948 ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਹੋਇਆ। ਜਯਾ ਨੂੰ ਸਭ ਤੋਂ ਪਹਿਲਾ ਬ੍ਰੇਕ ਮਹਾਨ ਫਿਲਮਕਾਰ ਸੱਤਿਆਜੀਤ ਰੇ ਨੇ ਦਿੱਤਾ ਸੀ। ਫਿਲਮ ਦਾ ਨਾਂ 'ਮਹਾਨਗਰ' ਸੀ ਜੋ ਬੰਗਾਲੀ ਭਾਸ਼ਾ 'ਚ ਬਣਾਈ ਗਈ ਸੀ। ਜਦੋਂ ਜਯਾ ਨੂੰ ਇਹ ਫਿਲਮ ਮਿਲੀ ਸੀ ਉਦੋਂ ਜਯਾ ਸਿਰਫ 15 ਸਾਲ ਦੀ ਸੀ। ਇਸ ਤੋਂ ਬਾਅਦ ਜਯਾ ਨੇ ਸੱਤਿਆਜੀਤ ਰੇ ਤੋਂ ਪ੍ਰੇਰਿਤ ਹੋ ਕੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਪੁਣੇ 'ਚ ਦਾਖਿਲਾ ਲਿਆ। ਇਥੋਂ ਗੋਲਡ ਮੈਡਲ ਜਿੱਤਣ ਤੋਂ ਬਾਅਦ ਉਸ ਨੂੰ ਰਿਸ਼ਿਕੇਸ਼ ਮੁਖਰਜੀ ਦੀ ਫਿਲਮ 'ਗੁੱਡੀ' 'ਚ ਲੀਡ ਰੋਲ ਕਰਨ ਦਾ ਮੌਕਾ ਮਿਲਿਆ। ਇਹ ਫਿਲਮ ਬਾਕਸ ਆਫਿਸ 'ਤੇ ਕਾਮਯਾਬ ਸਾਬਤ ਹੋਈ ਅਤੇ ਇਸੇ ਫਿਲਮ ਰਾਹੀਂ ਜਯਾ ਰਾਤੋ-ਰਾਤ ਸਟਾਰ ਬਣ ਗਈ। ਜਯਾ ਨੇ ਆਪਣੇ ਸਿਨੇਮਾ ਕੈਰੀਅਰ ਦੌਰਾਨ 'ਮਿਲੀ', 'ਕੋਰਾ ਕਾਗਜ਼', 'ਜਵਾਨੀ ਦੀਵਾਨੀ', 'ਉਪਹਾਰ', 'ਕੋਸ਼ਿਸ਼', 'ਅਨਾਮਿਕਾ', 'ਪਰਿਚਯ ਸ਼ੋਲੇ', 'ਜੰਜ਼ੀਰ' ਕਈ ਯਾਦਗਾਰ ਫਿਲਮਾਂ 'ਚ ਕੰਮ ਕੀਤਾ ਹੈ।
'ਦਿਲ ਧੜਕਨੇ ਦੋ' 'ਚ ਪ੍ਰਿਯੰਕਾ ਦੀ ਫਰਸਟ ਲੁੱਕ ਆਈ ਸਾਹਮਣੇ
NEXT STORY