ਮੁੰਬਈ- ਬੋਲਡ ਤੇ ਸਟਾਈਲਿਸ਼ ਜੈਕਲੀਨ ਫਰਨਾਂਡੀਜ਼ ਹਾਲ ਹੀ 'ਚ ਕਰਵਾਏ ਇਕ ਫੋਟੋਸ਼ੂਟ 'ਚ ਫੁੱਲਾਂ ਨਾਲੋਂ ਵੱਧ ਨਾਜ਼ੁਕ ਦਿਖ ਰਹੀ ਹੈ। ਜੈਕਲੀਨ ਨੇ ਹਾਰਪਰਸ ਬਾਜ਼ਾਰ ਮੈਗਜ਼ੀਨ ਦੇ ਅਪ੍ਰੈਲ ਅੰਕ ਲਈ ਇਹ ਫੋਟੋਸ਼ੂਟ ਕਰਵਾਇਆ ਹੈ। ਜੈਕਲੀਨ ਨੇ ਇਸ ਫੋਟੋਸ਼ੂਟ 'ਚ ਵੈਲੇਂਟੀਨੋ ਸਪਰਿੰਗ ਕਲੈਕਸ਼ਨ ਦੀ ਡਰੈੱਸ ਪਹਿਨੀ ਹੈ।
ਇਸ ਫੋਟੋਸ਼ੂਟ 'ਚ ਉਹ ਫਲੋਰਲ ਪ੍ਰਿੰਟ ਦੇ ਪਹਿਰਾਵੇ ਵਿਚ ਬੇਹੱਦ ਵੱਖਰੀ ਲੱਗ ਰਹੀ ਹੈ। ਸਿਰਫ ਕੱਪੜੇ ਹੀ ਅਲੱਗ ਨਹੀਂ ਹਨ, ਸਗੋਂ ਉਸ ਦੀ ਪੂਰੀ ਲੁੱਕ ਹੀ ਵੱਖਰੀ ਹੈ। ਮੇਕਅੱਪ ਕੁਝ ਅਜਿਹਾ ਹੈ, ਜਿਸ ਨਾਲ ਉਸ ਦਾ ਚਿਕ ਲੁੱਕ ਉੱਭਰ ਕੇ ਸਾਹਮਣੇ ਆਇਆ ਹੈ। ਪੋਸਟਲ ਆਈ ਸ਼ੈਡੋ ਦਾ ਚਿਹਰੇ 'ਤੇ ਰੱਜ ਕੇ ਇਸਤੇਮਾਲ ਕੀਤਾ ਗਿਆ ਹੈ।
ਨੀਰਜਾ ਭਨੋਟ ਦੀ ਬਾਓਪਿਕ ਫਿਲਮ 'ਚ ਸੋਨਮ ਦੀ ਪਹਿਲੀ ਲੁੱਕ ਜਾਰੀ (ਦੇਖੋ ਤਸਵੀਰਾਂ)
NEXT STORY