ਮੁੰਬਈ- ਮੁੰਬਈ ਹਾਈ ਕੋਰਟ ਨੇ ਵੀਰਵਾਰ ਨੂੰ ਸਵ. ਅਦਾਕਾਰ ਰਾਜੇਸ਼ ਖੰਨਾ ਦੀ ਕਥਿਤ ਲਿਵ ਇਨ ਸਾਥੀ ਅਨਿਤਾ ਅਡਵਾਨੀ ਵਲੋਂ ਖੰਨਾ ਦੀ ਪਤਨੀ ਡਿੰਪਲ ਕਪਾਡੀਆ, ਬੇਟੀ ਟਵਿੰਕਲ ਖੰਨਾ ਅਤੇ ਦਾਮਾਦ ਅਕਸ਼ੈ ਕੁਮਾਰ ਦੇ ਖਿਲਾਫ ਦਰਜ ਕਰਵਾਈ ਗਈ ਘਰੇਲੂ ਹਿੰਸਾ ਦੀ ਸ਼ਿਕਾਇਤ ਰੱਦ ਕਰ ਦਿੱਤੀ ਹੈ। ਜੱਜ ਐਮ.ਐਲ ਤਹੀਲਿਯਾਨੀ ਨੇ ਡਿੰਪਲ, ਟਵਿੰਕਲ ਅਤੇ ਅਕਸ਼ੈ ਦੀਆਂ ਪਟੀਸ਼ਨਾਂ ਨੂੰ ਸਵੀਕਾਰ ਕੀਤਾ, ਜਿਸ 'ਚ ਉਨ੍ਹਾਂ ਨੇ ਅਡਵਾਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਹੇਠਲੀ ਅਦਾਲਤ 'ਚ ਸ਼ੁਰੂ ਕੀਤੀਆਂ ਗਈਆਂ ਕਾਰਵਾਈਆਂ ਨੂੰ ਨਿਰਸਤ ਕਰਨ ਦਾ ਅਨੁਰੋਧ ਕੀਤਾ ਸੀ। ਇਨ੍ਹਾਂ ਕਾਰਵਾਈਆਂ ਨੂੰ ਰੱਦ ਕਰਦੇ ਹੋਏ ਜੱਜ ਤਹੀਲਿਯਾਨੀ ਨੇ ਪਾਇਆ ਕਿ ਖੰਨਾ ਦੇ ਨਾਲ ਅਡਵਾਨੀ ਦਾ ਸੰਬੰਧ ਵਿਵਾਹਿਤ ਨਹੀਂ ਸੀ, ਇਸ ਲਈ ਉਹ ਘਰੇਲੂ ਹਿੰਸਾ ਕਾਨਨ ਦੇ ਅਧੀਨ ਰਾਹਤ ਦੀ ਮੰਗ ਨਹੀਂ ਕਰ ਸਕਦੀ। ਅਦਾਲਤ ਨੇ ਕਿਹਾ ਕਿ ਖੰਨਾ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਨ੍ਹਾਂ ਕਾਰਵਾਈਆਂ 'ਚ ਨਹੀਂ ਘਸੀਟਿਆਂ ਜਾ ਸਕਦਾ ਕਿਉਂਕਿ ਅਡਵਾਨੀ ਕਦੇ ਉਨ੍ਹਾਂ ਦੇ ਨਾਲ ਨਹੀਂ ਰਹੀ ਹੈ। ਅਡਵਾਨੀ ਦੇ ਵਕੀਲਾਂ ਨੇ ਇਸ 'ਤੇ ਰੋਕ ਲਗਾਉਣ ਦਾ ਅਨੁਰੋਧ ਕੀਤਾ ਪਰ ਅਦਾਲਤ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ।
ਬੋਲਡ ਜੈਕਲੀਨ ਦੇ ਇਸ ਕਾਤਲ ਅੰਦਾਜ਼ 'ਤੇ ਪਾਓ ਇਕ ਨਜ਼ਰ (ਦੇਖੋ ਤਸਵੀਰਾਂ)
NEXT STORY