ਮੁੰਬਈ- ਬਾਲੀਵੁੱਡ 'ਚ ਆਪਣੇ ਸਮਾਰਟ ਲੁੱਕ ਤੇ ਪਰਸਨੈਲਿਟੀ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਵਾਲੇ ਜੌਨ ਅਬ੍ਰਾਹਮ ਦਾਰਾ ਸਿੰਘ 'ਤੇ ਬਣਨ ਵਾਲੀ ਬਾਇਓਪਿਕ ਫਿਲਮ 'ਚ ਉਸ ਦਾ ਕਿਰਦਾਰ ਨਿਭਾਅ ਸਕਦੇ ਹਨ। ਹਾਲਾਂਕਿ ਇਹ ਅਜੇ ਤਕ ਸਾਫ ਨਹੀਂ ਹੈ ਕਿ ਦਾਰਾ ਸਿੰਘ ਦਾ ਕਿਰਦਾਰ ਕੌਣ ਨਿਭਾਵੇਗਾ ਪਰ ਵਿੰਦੂ ਦਾਰਾ ਸਿੰਘ ਚਾਹੁੰਦੇ ਹਨ ਕਿ ਜੌਨ ਅਬ੍ਰਾਹਮ ਉਸ ਦੇ ਪਿਤਾ ਦਾ ਕਿਰਦਾਰ ਨਿਭਾਉਣ।
ਵਿੰਦੂ ਨੇ ਦੱਸਿਆ ਕਿ ਉਨ੍ਹਾਂ ਨੂੰ ਅਜਿਹਾ ਐਕਟਰ ਚਾਹੀਦਾ ਹੈ, ਜਿਹੜਾ ਸਰੀਰਕ ਪੱਖੋਂ ਉਸ ਦੇ ਪਿਤਾ ਵਾਂਗ ਲੱਗੇ ਤੇ ਉਸ ਦੇ ਲੇਖਕ ਕਹਿੰਦੇ ਹਨ ਕਿ ਜੌਨ ਅਬ੍ਰਾਹਮ ਇਸ ਕਿਰਦਾਰ 'ਚ ਫਿੱਟ ਬੈਠਣਗੇ ਪਰ ਅਜੇ ਤਕ ਕਿਸੇ ਨੂੰ ਅਪ੍ਰੋਚ ਨਹੀਂ ਕੀਤਾ ਗਿਆ ਹੈ ਕਿਉਂਕਿ ਕਾਸਟਿੰਗ ਦੀ ਜ਼ਿੰਮੇਵਾਰੀ ਸਟੂਡੀਓ ਤੇ ਪ੍ਰੋਡਕਸ਼ਨ ਹਾਊਸ ਦੀ ਹੋਵੇਗੀ ਤੇ ਫਿਲਹਾਲ ਉਹ ਇਸ ਫਿਲਮ ਲਈ ਨਿਰਮਾਤਾਵਾਂ ਨਾਲ ਮਿਲ ਰਹੇ ਹਨ।
omg! 12 ਘੰਟੇ ਪਾਣੀ ਦੇ ਅੰਦਰ ਫਸੀ ਰਹੀ ਇਹ ਬਾਲੀਵੁੱਡ ਅਦਾਕਾਰਾ (ਦੇਖੋ ਤਸਵੀਰਾਂ)
NEXT STORY