ਮੁੰਬਈ- ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਤਸਵੀਰ 'ਚ ਉਹ ਕਾਲੇ ਰੰਗ ਦੀ ਪੈਂਟ ਪਹਿਨੇ ਨਜ਼ਰ ਆ ਰਹੇ ਹਨ। ਰੋਜ਼ਾਨਾ ਫਿੱਟ ਜੀਂਨ ਅਤੇ ਟਰਾਊਜ਼ਰ ਪਾਉਣ ਵਾਲੇ ਵਿਰਾਟ ਨੇ ਕਾਲੇ ਸਲਿੱਮ ਫਿੱਟ ਲੈਂਥ ਟਰਾਊਜ਼ਰ ਪਹਿਨਿਆ ਹੈ। ਇਹ ਉਸ ਦਾ ਸਟਾਈਲ ਤਾਂ ਨਹੀਂ ਪਰ ਉਸ ਦੀ ਗਰਲਫੈਂ੍ਰਡ ਅਨੁਸ਼ਕਾ ਸ਼ਰਮਾ ਦਾ ਸਟਾਈਲ ਸਟੇਟਮੈਂਟ ਜ਼ਰੂਰ ਹੈ। ਵਿਰਾਟ ਨੂੰ ਇਸ ਲੁੱਕ 'ਚ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਵਿਰਾਟ ਇਨੀਂ ਦਿਨੀਂ ਆਪਣੀ ਗਰਲਫ੍ਰੈਂਡ ਅਨੁਸ਼ਕਾ ਤੋਂ ਸਟਾਈਲ ਟਿਪਸ ਲੈ ਕੇ ਉਸ ਨੂੰ ਫਾਲੋ ਕਰਨ ਲੱਗ ਗਏ ਹਨ। ਵਿਰਾਟ ਦੀ ਇਹ ਤਸਵੀਰ ਵਾਇਰਲ ਹੁੰਦਿਆਂ ਹੀ ਟਵਿੱਟਰ 'ਤੇ ਫੈਨਜ਼ ਨੇ ਕੁਮੈਂਟ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ।
ਜੌਨ ਅਬ੍ਰਾਹਮ ਬਣਨਗੇ ਦਾਰਾ ਸਿੰਘ
NEXT STORY