ਨਵੀਂ ਦਿੱਲੀ¸ ਭਾਰਤ ਨੇ ਨੇਪਾਲ ਵਿਰੁੱਧ ਫੀਫਾ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇੰਗ ਰਾਊਂਡ-ਇਕ ਜਿੱਤਣ ਦੇ ਆਪਣੇ ਪ੍ਰਦਰਸ਼ਨ ਦੀ ਬਦੌਲਤ ਵੀਰਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ ਵਿਚ 26 ਸਥਾਨਾਂ ਦੀ ਲੰਬੀ ਛਲਾਂਗ ਲਗਾਈ ਹੈ ਤੇ ਉਹ ਇਕ ਵਾਰ ਫਿਰ ਤੋਂ 150 ਦੇਸ਼ਾਂ ਦੇ ਅੰਦਰ ਪਰਤ ਆਇਆ ਹੈ।
ਭਾਰਤ 173ਵੇਂ ਸਥਾਨ ਤੋਂ ਉਠ ਕੇ 147ਵੇਂ ਸਥਾਨ 'ਤੇ ਪਹੁੰਚਿਆ ਹੈ। ਭਾਰਤ ਅਪ੍ਰੈਲ ਦੇ ਸ਼ੁਰੂ ਵਿਚ ਆਪਣੀ ਸਭ ਤੋਂ ਖਰਾਬ 173ਵੀਂ ਰੈਂਕਿੰਗ 'ਤੇ ਪਹੁੰਚ ਗਿਆ ਸੀ। ਭਾਰਤ ਆਖਰੀ ਵਾਰ ਸਾਲ 2010 ਵਿਚ ਟਾਪ-150 ਦੇਸ਼ਾਂ ਵਿਚ ਰਿਹਾ ਹੈ। ਉਹ 2011 ਵਿਚ 162ਵੇਂ, 2012 ਵਿਚ 166ਵੇਂ, 2013 ਵਿਚ 153ਵੇਂ ਤੇ 2014 ਵਿਚ 171ਵੇਂ ਸਥਾਨ 'ਤੇ ਖਿਸਕ ਗਿਆ ਸੀ।
OMG! ਵਿਰਾਟ ਨੇ ਪਹਿਨੀ ਅਨੁਸ਼ਕਾ ਦੀ ਪੈਂਟ, ਉੱਡਿਆ ਮਜ਼ਾਕ (ਦੇਖੋ ਤਸਵੀਰਾਂ)
NEXT STORY