ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ ਦੇ ਲਗਾਤਾਰ ਦੂਜੇ ਸੈਸ਼ਨ ਵਿਚ ਆਪਣੇ ਘਰੇਲੂ ਮੈਚਾਂ ਨੂੰ ਦੂਜੇ ਸ਼ਹਿਰ ਵਿਚ ਖੇਡ ਰਹੀ ਰਾਜਸਥਾਨ ਰਾਇਲਜ਼ ਟੀਮ ਦੇ ਸਲਾਹਕਾਰ ਰਾਹੁਲ ਦ੍ਰਾਵਿੜ ਨੇ ਮੰਨਿਆ ਹੈ ਕਿ ਘਰੇਲੂ ਮੈਦਾਨ ਵਿਚ ਨਾ ਖੇਡ ਸਕਣ ਦੀ ਕਮੀ ²ਜ਼ਰੂਰ ਮਹਿਸੂਸ ਹੁੰਦੀ ਹੈ ਪਰ ਨਾਲ ਹੀ ਕਿਹਾ ਕਿ ਟੀਮ ਨੇ ਨਵੇਂ ਘਰ ਲਈ ਖੁਦ ਨੂੰ ਤਿਆਰ ਕਰ ਲਿਆ ਹੈ।
ਰਾਜਸਥਾਨ ਰਾਇਲਜ਼ ਦੇ ਸਾਬਕਾ ਕਪਤਾਨ ਤੇ ਹੁਣ ਸਲਾਹਕਾਰ ਬਣ ਚੁੱਕੇ ਦ੍ਰਾਵਿੜ ਨੇ ਕਿਹਾ, ''ਅਸੀਂ ਆਪਣੇ ਘਰ ਵਿਚ ਹੀ ਖੇਡ ਰਹੇ ਹਾਂ। ਪਿਛਲੇ ਸਾਲ ਅਸੀਂ ਅਹਿਮਦਾਬਾਦ ਵਿਚ ਖੇਡੇ ਸੀ ਤੇ ਇਸ ਵਾਰ ਮੁੰਬਈ ਸਾਡਾ ਘਰ ਹੈ। ਨਿਸ਼ਚਿਤ ਤੌਰ 'ਤੇ ਸਾਨੂੰ ਜੈਪੁਰ ਦੀ ਕਮੀ ਮਹਿਸੂਸ ਹੁੰਦੀ ਹੈ ਕਿਉਂਕਿ ਅਸੀਂ ਉਥੋਂ ਦੇ ਮਾਹੌਲ ਵਿਚ ਘੁਲਮਿਲ ਚੁੱਕੇ ਸੀ ਤੇ ਸਵਾਈਮਾਨ ਸਿੰਘ ਸਟੇਡੀਅਮ ਵਿਚ ਸਾਡਾ ਰਿਕਾਰਡ ਵੀ ਚੰਗਾ ਰਿਹਾ ਹੈ।''
ਪਿੰਕ ਸਿਟੀ ਦੇ ਨਾਂ ਨਾਲ ਮਸ਼ਹੂਰ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਰਾਇਲਜ਼ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ ਤੇ ਟੀਮ ਨੇ ਪਹਿਲੇ ਛੇ ਸੈਸ਼ਨਾਂ ਵਿਚ ਇੱਥੋਂ ਖੇਡੇ ਗਏ ਕੁਲ 38 ਮੈਚਾਂ ਵਿਚੋਂ 29 ਆਪਣੇ ਨਾਂ ਕੀਤੇ ਹਨ ਪਰ ਪਿਛਲੇ ਸਾਲ 2014 ਵਿਚ ਰਾਜਸਥਾਨ ਕ੍ਰਿਕਟ ਸੰਘ (ਆਰ. ਸੀ. ਏ.) ਨੂੰ ਸਰਕਾਰ ਅਥਾਰਟੀ ਤੋਂ ਮਨਜ਼ੂਰੀ ਨਾ ਮਿਲਣ ਕਰਕੇ ਇਹ ਸ਼ਹਿਰ ਇਕ ਵੀ ਮੈਚ ਦੀ ਮੇਜ਼ਬਾਨੀ ਨਹੀਂ ਕਰ ਸਕਿਆ ਸੀ ਤੇ ਇਹ ਮਾਮਲਾ ਇਸ ਸਾਲ ਵੀ ਲਟਕਿਆ ਹੀ ਹੋਇਆ ਹੈ।
ਸ਼ੂਮਾਕਰ ਦੇ ਬੇਟੇ ਨੇ ਫਾਰਮੂਲਾ-4 ਟ੍ਰੈਕ 'ਤੇ ਕੀਤੀ ਸ਼ੁਰੂਆਤ
NEXT STORY