ਜਰਮਨੀ— ਧਾਕੜ ਫਾਰਮੂਲਾ-1 ਡਰਾਈਵਰ ਮਾਈਕਲ ਸ਼ੁਮਾਕਰ ਦੇ ਬੇਟੇ ਮਿਕ ਨੇ ਪਿਤਾ ਦੇ ਪੈੜਾਂ 'ਤੇ ਚੱਲਦੇ ਹੋਏ ਬੁੱਧਵਾਰ ਨੂੰ ਫਾਰਮੂਲਾ-4 ਸੈਸ਼ਨ ਦੇ ਅਭਿਆਸ ਸੈਸ਼ਨ ਵਿਚ ਸ਼ੁਰੂਆਤ ਕੀਤੀ।
ਸਿੰਗਲਜ਼ ਚਾਲਕ ਵਾਲੇ ਮੋਟਰਸਪੋਰਟਸ ਪ੍ਰਤੀਯੋਗਿਤਾ ਵਿਚ ਇਹ ਮਿਕ ਦੀ ਪਹਿਲੀ ਰੇਸ ਹੈ।
ਵੈੱਬਸਾਈਟ 'ਡੇਲੀ ਮੇਲ ਡਾਟ ਕੋ ਡਾਟ ਯੂਕੇ' ਅਨੁਸਾਰ ਸੱਤ ਵਾਰ ਐੱਫ-1 ਵਿਸਵ ਚੈਂਪੀਅਨ ਰਹਿ ਚੁੱਕੇ ਸ਼ੁਮਾਕਰ ਦੇ 16 ਸਾਲਾ ਬੇਟੇ ਮਿਕ ਦੇ ਓਸਕੇਰਸਲੇਬੇਨ ਸਰਕਰਟ ਵਿਚ ਐੱਫ-4 ਸ਼ੁਰੂਆਤ ਰੇਸ ਨੂੰ ਲੈ ਕੇ ਮੀਡੀਆ ਵਿਚ ਖਾਸਾ ਹਲਚਲ ਰਹੀ ਹੈ।
ਜਰਮਨ ਫਾਰਮੂਲਾ-4 ਨੂੰ ਜੂਨੀਅਰ ਚਾਲਕਾਂ ਵਿਚਾਲੇ ਉਚ ਪੱਧਰ ਦੀ ਕੌਮਾਂਤਰੀ ਰੇਸਾਂ ਦੀ ਦਿਸ਼ਾ ਵਿਚ ਇਕ ਅਹਿਮ ਉਪਲੱਬਧੀ ਮੰਨਿਆ ਜਾਂਦਾ ਹੈ।
ਮਿਕ ਨੂੰ ਰੇਸ ਟ੍ਰੈਕ 'ਤੇ ਰੇਸ ਕਰਦੇ ਪਹਿਲੀ ਵਾਰ ਲੋਕ ਦੇਖ ਸਕਣਗੇ ਹਾਲਾਂਕਿ ਸੈਸਨ ਤੋਂ ਪਹਿਲਾਂ ਹੋਈ ਅਭਿਆਸ ਰੇਸ ਦੌਰਾਨ ਉਸਦੀ ਕਾਰ 100 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਟਕਰਾ ਗਈ ਸੀ। ਹਾਲਾਂਕਿ ਟੱਕਰ ਮਾਮੂਲੀ ਸੀ ਤੇ ਮਿਕ ਕਾਰ ਤੋਂ ਨਿਕਲ ਕੇ ਆਰਾਮ ਨਾਲ ਪੈਦਲ ਚੱਲਦੇ ਹੋਏ ਨਿਕਲ ਗਿਆ ਸੀ।
ਜ਼ਿਕਰਯੋਗ ਹੈ ਕਿ ਮਿਕ ਦੇ ਪਿਤਾ ਧਾਕੜ ਐੱਫ-1 ਚਾਲਕ ਸ਼ੁਮਾਕਰ 2013 ਦੇ ਦਸੰਬਰ ਵਿਚ ਸਕੀ ਦੌਰਾਨ ਹੋਈ ਦੁਰਘਟਨਾ ਤੋਂ ਅਜੇ ਵੀ ਉਭਰ ਰਿਹਾ ਹੈ। ਸ਼ੁਮਾਕਰ ਨੇ ਐੱਫ-1 ਵਿਚ ਰਿਕਾਰਡ 91 ਰੇਸਾਂ ਜਿੱਤੀਆਂ ਹਨ।
ਭਾਰਤ ਨੇ ਫੀਫਾ ਰੈਂਕਿੰਗ 'ਚ ਲਾਈ 26 ਸਥਾਨਾਂ ਦੀ ਲੰਬੀ ਛਾਲ
NEXT STORY