ਨਵੀਂ ਦਿੱਲੀ- ਆਸਟ੍ਰੇਲੀਆ ਦਾ ਖੱਬੇ ਹੱਥ ਦਾ ਸਟਾਰ ਬੱਲੇਬਾਜ਼ ਡੇਵਿਡ ਵਾਰਨਰ ਅੱਜ ਆਪਣੀ ਪਤਨੀ ਕੈਂਡਾਈਸ ਫਾਲਜ਼ਨ ਅਤੇ ਬੱਚੀ ਈਵੀ ਮੇ ਨਾਲ ਆਈਪੀਐੱਲ ਵਿੱਚ ਆਪਣੀ ਟੀਮ ਸਨਰਾਈਜ਼ਰਸ ਹੈਦਰਾਬਾਦ ਨਾਲ ਜੁੜਨ ਲਈ ਭਾਰਤ ਪੁੱਜ ਗਿਆ ਹੈ। ਵਾਰਨਰ ਆਪਣੇ ਵਿਆਹ ਕਾਰਨ ਕੁਝ ਦੇਰ ਲਈ ਆਸਟ੍ਰੇਲੀਆ ਠਹਿਰ ਗਿਆ ਸੀ।
ਵਾਰਨਰ ਨੇ ਪਿਛਲੇ ਹਫ਼ਤੇ ਦੇ ਅਖ਼ੀਰ 'ਤੇ ਆਪਣੀ ਮੰਗੇਤਰ ਫਾਲਜ਼ਨ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦੀ ਲਗਭਗ ਇਕ ਸਾਲ ਪਹਿਲਾਂ ਮੰਗਣੀ ਹੋਈ ਸੀ ਅਤੇ ਉਨ੍ਹਾਂ ਦੀ ਇਕ ਪਿਆਰੀ ਬੱਚੀ ਈਵਾ ਵੀ ਹੈ।
ਵਾਰਨਰ ਦੇ ਟੀਮ ਨਾਲ ਜੁੜਨ 'ਤੇ ਸਨਰਾਈਜ਼ਰਸ ਦਾ ਹੌਂਸਲਾ ਵੱਧ ਗਿਆ ਹੈ ਅਤੇ ਉਨ੍ਹਾਂ ਦਾ ਪਹਿਲਾ ਮੈਚ 11 ਅਪ੍ਰੈਲ ਨੂੰ ਚੇਨਈ ਸੁਪਰਕਿੰਗਜ਼ ਨਾਲ ਚੇਨਈ ਵਿਖੇ ਹੈ।
ਵਾਧੂ ਜ਼ਿੰਮੇਵਾਰੀ ਨਾਲ ਮਿਲਦੀ ਹੈ ਪ੍ਰੇਰਣਾ: ਵਰੁਣ
NEXT STORY