ਭਗਤਾ ਭਾਈ(ਜ.ਬ., ਪ੍ਰਵੀਨ)- ਅੱਜ ਹੋਈ ਆਮ ਆਦਮੀ ਪਾਰਟੀ ਦੀ ਚੇਤਨਾ ਰੈਲੀ ਵਿਚ ਹੋਏ ਰਿਕਾਰਡ ਤੋੜ ਇਕੱਠ ਨੇ ਰੈਲੀ ਵਿਚ ਪਹੁੰਚੇ ਆਗੂਆਂ ਦੀ ਖੁਸ਼ੀ ਕਈ ਗੁਣਾਂ ਵਧਾ ਦਿੱਤੀ। ਇਸ ਰੈਲੀ 'ਚ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਨੇ ਆਪਣੇ-ਆਪਣੇ ਸੰਬੋਧਨ ਵਿਚ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ 'ਤੇ ਤਾਬੜਤੋੜ ਹਮਲੇ ਕੀਤੇ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੇਤੀ ਵਿਚ ਨੰਬਰ 1 ਅਖਵਾਉਣ ਵਾਲਾ ਸੂਬਾ ਪੰਜਾਬ ਅੱਜ ਖੁਦਕੁਸ਼ੀਆਂ ਵਿਚ ਨੰਬਰ 1 'ਤੇ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆਲੂ ਅਤੇ ਗੰਨੇ ਦੀ ਫਸਲ ਬੁਰੀ ਤਰ੍ਹਾਂ ਰੁਲ ਗਈ ਅਤੇ ਹੁਣ ਕਣਕ ਦੀ ਵਾਰੀ ਹੈ ਕਿਉਂਕਿ ਕੇਂਦਰ ਸਰਕਾਰ ਦੀਆਂ ਸਖਤ ਹਦਾਇਤਾਂ ਕਿਸਾਨਾਂ ਦੇ ਜੜ੍ਹੀਂ ਬਹਿ ਜਾਣਗੀਆਂ। ਮਾਨ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਾਗੋ ਅਤੇ ਇਨ੍ਹਾਂ ਲੋਕਾਂ ਨੂੰ ਚਲਦਾ ਕਰੋ ਕਿਉਂਕਿ ਇਨ੍ਹਾਂ ਲੀਡਰਾਂ ਨੂੰ ਮਿਲੀ ਹੋਈ ਤਾਕਤ, ਕੁਰਸੀ ਅਤੇ ਹਰੇ ਪੈਂਨ ਤੁਹਾਡੀ ਲੋਕਾਂ ਦੀ ਹੀ ਦੇਣ ਹੈ ਤੇ ਇਸ ਤਾਕਤ ਦੇ ਤੁਸੀਂ ਖੁਦ ਹੀ ਮਾਲਕ ਹੋ, ਇਸ ਨੂੰ ਜਦ ਮਰਜ਼ੀ ਖੋਹ ਸਕਦੇ ਹੋ। ਇਸ ਸਮੇਂ ਪ੍ਰੋ. ਸਾਧੂ ਸਿੰਘ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫਰੀਦਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ, ਚਾਰੇ ਪਾਸੇ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਇਥੋਂ ਤਕ ਕਿ ਡਾਕਟਰ ਦੀ ਡਿਗਰੀ ਪ੍ਰਾਪਤ ਪਿੰ੍ਰਸੀਪਲ ਡਾ. ਦਲਜੀਤ ਸਿੰਘ ਦੀ ਸ਼ਰੇਆਮ ਪੱਗ ਲਾਹੀ ਗਈ ਹੈ ਜੋ ਸਾਡੇ ਸਮਾਜ ਦੇ ਮੱਥੇ 'ਤੇ ਕਲੰਕ ਹੈ ਤੇ ਇਸ ਦੀ ਅਜੇ ਤਕ ਕੋਈ ਸੁਣਵਾਈ ਨਹੀਂ ਹੈ। ਇਸ ਸਮੇਂ ਜਸਵੀਰ ਸਿੰਘ ਹਮੀਰਗੜ੍ਹ ਨੇ ਸਟੇਜ ਦੀ ਭੂਮਿਕਾ ਨਿਭਾਈ, ਨਛੱਤਰ ਸਿੰਘ ਸਿੱਧੂ, ਰਾਜਵਿੰਦਰ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਮੌਜੂਦ ਸੀ।
14 ਸਾਲਾ ਨਾਬਾਲਿਗ ਨਾਲ 17 ਸਾਲਾ ਨਾਬਾਲਿਗ ਨੇ ਟੱਪੀਆਂ ਹੱਦਾਂ, ਕੀਤਾ ਸ਼ਰਮਨਾਕ ਕਾਰਾ
NEXT STORY