ਚੀਨ— ਵੰਸ਼ ਅੱਗੇ ਵਧਾਉਣ ਦੀ ਚਾਹ 'ਚ ਇਕ ਸ਼ਖਸ ਇਸ ਕਦਰ ਪਾਗਲ ਹੋ ਗਿਆ ਕਿ ਉਸ ਨੇ ਮੋਦੀ ਰਕਮ ਦੇ ਕੇ ਆਪਣੇ ਬੇਟੇ ਲਈ ਪਤਨੀ ਖਰੀਦੀ ਅਤੇ ਫਿਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਮਾਂ ਨਹੀਂ ਬਣ ਸਕਦੀ ਤਾਂ ਉਸ ਨੂੰ ਦੁਬਾਰਾ ਵੇਚ ਦਿੱਤਾ। ਘਟਨਾ ਚੀਨ ਦੀ ਹੈ। ਦੋਸ਼ੀ ਸ਼ੂ ਨੇ ਜਦੋਂ ਦੇਖਿਆ ਕਿ ਉਸ ਦੀ ਨੂੰਹ ਗਰਭਵਤੀ ਨਹੀਂ ਹੋ ਰਹੀ ਤਾਂ ਪਹਿਲਾਂ ਉਸ ਨੇ ਖੁਦ ਹੀ ਉਸ ਨਾਲ ਬਲਾਤਕਾਰ ਕੀਤਾ। ਦਰਅਸਲ ਉਸ ਦਾ ਬੇਟਾ ਉਸ ਮਹਿਲਾ ਨਾਲ ਕਦੇ ਵੀ ਸੰਬੰਧ ਨਹੀਂ ਬਣਾਉਂਦਾ ਸੀ।
ਮਾਮਲੇ ਦੀ ਜਾਣਕਾਰੀ ਪੁਲਸ ਨੂੰ ਮਿਲੀ ਤਾਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ 'ਤੇ ਮਨੁੱਖੀ ਤਸਕਰੀ ਅਤੇ ਬਲਾਤਕਾਰ ਦਾ ਦੋਸ਼ ਲੱਗਾ ਹੈ।
ਦੋਸ਼ੀ ਆਪਣੇ ਬੇਟੇ ਨਾਲ ਪੂਰਬੀ ਚੀਨ ਦੇ ਚੇਨਚੇਂਗ ਸ਼ਹਿਰ ਦੇ ਬਾਹਰੀ ਇਲਾਕੇ 'ਚ ਰਹਿੰਦਾ ਸੀ। ਵੰਸ਼ ਨੂੰ ਅੱਗੇ ਵਧਾਉਣ ਲਈ ਪੋਤੇ ਦੀ ਚਾਹ 'ਚ ਉਹ ਇਸ ਹੱਦ ਤੱਕ ਡਿੱਗ ਗਿਆ ਅਤੇ 1.2 ਲੱਖ ਰੁਪਏ (12000 ਯੁਆਨ) 'ਚ ਬੇਟੇ ਲਈ ਪਤਨੀ ਖਰੀਦ ਲਿਆਇਆ। ਦਿਮਾਗੀ ਤੌਰ 'ਤੇ ਪ੍ਰੇਸ਼ਾਨ ਉਸ ਦਾ ਬੇਟਾ ਆਪਣੀ ਪਤਨੀ ਦੇ ਕਰੀਬ ਜਾਣ ਤੋਂ ਵੀ ਡਰਦਾ ਸੀ। ਪੁਲਸ ਮੁਤਾਬਕ ਦੋਸੀ ਜਿਸ ਮਹਿਲਾ ਨੂੰ ਖਰੀਦ ਕੇ ਲਿਆਇਆ ਸੀ ਉਹ ਵੀ ਮਾਨਸਿਕ ਤੌਰ 'ਤੇ ਕਮਜ਼ੋਰ ਸੀ।
ਵਿਆਹ ਤੋਂ 6 ਮਹੀਨੇ ਬਾਅਦ ਸ਼ੂ ਨੂੰ ਪਤਾ ਲੱਗਾ ਕਿ ਉਸ ਦਾ ਬੇਟਾ ਅਤੇ ਨੂੰਹ ਇਕੱਠੇ ਨਹੀਂ ਸੌਂਦੇ ਤਾਂ ਉਹ ਪ੍ਰੇਸ਼ਾਨ ਹੋ ਗਿਆ। ਪੋਤੇ ਦੀ ਚਾਹ 'ਚ ਉਸ ਨੇ ਆਪਣੀ ਨੂੰਹ ਨਾਲ ਸਰੀਰਕ ਸੰਬੰਧ ਬਣਾਉਣ ਦਾ ਫੈਸਲਾ ਕੀਤਾ। ਹਾਲਾਂਕਿ ਉਸ ਨੇ 6 ਮਹੀਨੇ ਤੱਕ ਉਸ ਨਾਲ ਯੌਨ ਸੰਬੰਧ ਬਣਾਏ ਪਰ ਜਦੋਂ ਉਹ ਗਰਭਵਤੀ ਨਹੀਂ ਹੋਈ ਤਾਂ ਉਸ ਨੂੰ ਗੁੱਸਾ ਆਇਆ।
ਉਧਰ, ਉਸ ਦੀ ਨੂੰਹ ਵੈਂਗ ਦੀ ਮਾਨਸਿਕ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ। ਇਸ ਨਾਲ ਸ਼ੂ ਨੂੰ ਲੱਗਾ ਕਿ ਉਹ ਬਿਨਾ ਕੁਝ ਹਾਸਿਲ ਕੀਤੇ ਮੁਸ਼ਕਿਲ 'ਚ ਫਸ ਸਕਦਾ ਹੈ ਇਸ ਲਈ ਉਸ ਨੇ ਲੜਕੀ ਨੂੰ ਇਕ ਲੱਖ ਰੁਪਏ 'ਚ ਦੂਜੇ ਪਰਿਵਾਰ ਨੂੰ ਵੇਜ ਦਿੱਤਾ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਰੈਗੁਲਰ ਸਿਕਿਊਰਿਟੂ ਚੈੱਕ ਲਈ ਪੁਲਸ ਦੂਜੇ ਦੋਸ਼ੀ ਦੇ ਘਰ ਪਹੁੰਚੀ। ਪੁਲਸ ਨੇ ਪੀੜਤਾ ਤੋਂ ਉਸ ਦਾ ਨਾਂ ਅਤੇ ਉਮਰ ਪੁੱਛੀ ਤਾਂ ਉਸ ਨੇ ਕੋਈ ਜਵਾਬ ਨਾ ਦਿੱਤਾ। ਸ਼ੱਕ ਹੋਣ 'ਤੇ ਪੁਲਸ ਨੇ ਲੜਕੀ ਦੇ ਬਾਰੇ 'ਚ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਵੈਂਗ ਨੂੰ ਕਿਸ ਤਰ੍ਹਾਂ ਪਿੰਡ 'ਚੋਂ ਤਸਕਰੀ ਕਰਕੇ ਇਥੇ ਵੇਚਿਆ ਜਾਂਦਾ ਰਿਹਾ ਹੈ। ਪੁਲਸ ਫਿਲਹਾਲ ਪੀੜਤਾ ਦੇ ਅਸਲੀ ਪਰਿਵਾਰ ਦੀ ਭਾਲ ਕਰ ਰਹੀ ਹੈ।
ਜਿਹੜੇ ਭਾਰਤੀਆਂ ਨੂੰ ਪੱਛੜੇ ਦੱਸਦੇ ਨੇ, ਸਾਹਮਣੇ ਆਈ ਉਨ੍ਹਾਂ ਅਮਰੀਕੀਆਂ ਦੀ ਛੋਟੀ ਸੋਚ
NEXT STORY