ਪੈਰਿਸ— ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਦੌਰੇ 'ਤੇ ਹਨ। ਉੱਥੇ ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਿਸ ਹੋਲਾਂਦੇ ਦੇ ਨਾਲ 'ਕਿਸ਼ਤੀ 'ਤੇ ਚਰਚਾ' ਕੀਤੀ। ਇਸ ਦੌਰਾਨ ਪੈਰਿਸ ਦੇ ਮੇਅਰ ਏਨੀ ਹਿਡਾਲਕੋ ਨੇ ਮੋਦੀ ਨੂੰ ਆਪਣੇ ਸ਼ਹਿਰ ਦੇ ਖੂਬਸੂਰਤੀ ਬਾਰੇ ਦੱਸਿਆ। ਕਿਸ਼ਤੀ 'ਤੇ ਸਵਾਰ ਹੋ ਕੇ ਮੋਦੀ ਨੇ ਪੈਰਿਸ ਦੇ ਸ਼ਾਨਦਾਰ ਨਜ਼ਾਰੇ ਲੁੱਟੇ। ਉਨ੍ਹਾਂ ਨੇ ਸੀਨ ਨਦੀ 'ਤੇ ਕਿਸ਼ਤੀ ਵਿਚ ਟਹਿਲ ਕੇ ਭਾਰਤ ਅਤੇ ਫਰਾਂਸ ਦੇ ਮਿਲ ਕੇ ਅੱਗੇ ਵਧਣ 'ਤੇ ਚਰਚਾ ਕੀਤੀ।
ਇਹ ਪਹਿਲਾ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਦੇਸ਼ ਦੇ ਮੁਖੀ ਨਾਲ ਇਸ ਤਰ੍ਹਾਂ ਕਿਸ਼ਤੀ 'ਤੇ ਚਰਚਾ ਕੀਤੀ ਹੋਵੇ। ਦੋਹਾਂ ਨੇਤਾਵਾਂ ਦਾ ਇਸ ਮੌਕੇ ਫਰਾਂਸ ਦੇ ਨਾਗਰਿਕਾਂ ਨੇ ਸੁਆਗਤ ਕੀਤਾ ਤੇ ਮੋਦੀ ਨੇ ਹੱਥ ਹਿਲਾ ਕੇ ਉਨ੍ਹਾਂ ਦੇ ਕੀਤੇ ਸੁਆਗਤ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ 9 ਦਿਨਾਂ ਲਈ ਤਿੰਨ ਦੇਸ਼ਾਂ ਦੀ ਯਾਤਰਾ 'ਤੇ ਹਨ। ਇਸ ਤੋਂ ਬਾਅਦ ਉਹ ਜਰਮਨੀ ਤੇ ਫਿਰ ਕੈਨੇਡਾ ਵੀ ਜਾਣਗੇ। ਕੈਨੇਡਾ ਵਿਚ ਵੀ ਮੋਦੀ ਦੇ ਸੁਆਗਤ ਦੀਆਂ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਹਨ।
ਇਸ ਯਾਤਰਾ ਦੌਰਾਨ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਫਰਾਂਸ ਤੋਂ 36 ਰਾਫੇਲ ਜਹਾਜ਼ ਖਰੀਦੇਗਾ ਅਤੇ ਫਰਾਂਸ ਨੇ ਭਾਰਤ ਵਿਚ 2 ਅਰਬ ਯੂਰੋ ਯਾਨੀ ਇਕ ਅਰਬ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ।
ਗੋਰੀ ਤਾਂ ਬੜੀ ਚਲਾਕ ਨਿਕਲੀ, ਦੁਲਹਨ ਬਣ ਲਗਾਇਆ ਕਈਆਂ ਨੂੰ ਚੂਨਾ
NEXT STORY