ਨਿਊਯਾਰਕ— ਲੁਟੇਰੀਆਂ ਦੁਲਹਨਾਂ ਦੇ ਕਿੱਸਿਆਂ ਵਿਚ ਇਕ ਕਿੱਸਾ ਅਮਰੀਕਾ ਦਾ ਵੀ ਜੁੜ ਗਿਆ ਹੈ। ਇਸ ਅਮਰੀਕਨ ਗੋਰੀ ਨੇ ਖੁਦ ਨੂੰ ਕੁਆਰੀ ਦੱਸ ਕੇ 10 ਵੱਖ-ਵੱਖ ਲੋਕਾਂ ਨਾਲ ਵਿਆਹ ਕੀਤਾ। ਕ੍ਰਿਸਟਿਨਾ ਬ੍ਰਿਏਂਟਾਸ ਨਾਂ ਦੀ ਇਸ ਮਹਿਲਾ ਦੇ ਸਾਰੇ ਪਤੀ ਵੱਖ-ਵੱਖ ਥਾਵਾਂ ਦੇ ਰਹਿਣ ਵਾਲੇ ਸਨ। ਇਸ ਕਾਰਨ ਕਈ ਸਾਲਾਂ ਤੱਕ ਉਸ ਦੀ ਕਰਤੂਤ ਦਾ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਕ੍ਰਿਸਟਿਨਾਂ ਦੇ ਇਨ੍ਹਾਂ ਵਿਆਹਾਂ ਦੌਰਾਨ ਕੁਝ ਪਤੀਆਂ ਨੇ ਉਸ ਤੋਂ ਤਲਾਕ ਦੀ ਵੀ ਮੰਗ ਕੀਤੀ। ਕ੍ਰਿਸਟੀਨਾ ਨੇ 1999 ਤੋਂ 2002 ਤੱਕ ਸਾਰੇ ਵਿਆਹ ਕੀਤੇ।
ਕ੍ਰਿਸਟੀਨਾ ਨੇ ਇਨ੍ਹਾਂ ਸਾਰੇ ਲੋਕਾਂ ਨਾਲ ਨਾਂ ਬਦਲ-ਬਦਲ ਕੇ ਵਿਆਹ ਕਰਵਾਏ ਸਨ। ਇਕ ਵਾਰ ਉਸ ਦੇ ਵਿਆਹ 'ਤੇ ਉਸ ਦਾ ਪੁਰਾਣਾ ਪਤੀ ਪਹੁੰਚ ਗਿਆ, ਜਿਸ ਨਾਲ ਉਸ ਦੀਆਂ ਕਰਤੂਤਾਂ ਦਾ ਖੁਲਾਸਾ ਹੋਇਆ।
ਚੀਨ 'ਚ ਬੰਦ ਨਹੀਂ ਹੋਵੇਗੀ ਵਨ ਚਾਈਲਡ ਪਾਲਿਸੀ
NEXT STORY