ਇਸਲਾਮਾਬਾਦ— ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਸੂਬੇ 'ਚ ਅੱਤਵਾਦੀਆਂ ਨੇ ਅੱਜ ਪੰਜਾਬੀ ਅਤੇ ਸਿੰਧੀ ਮਜ਼ਦੂਰਾਂ ਦੇ ਇਕ ਕੈਂਪ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਘੱਟੋ-ਘੱਟ 20 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਇਮਰਾਨ ਕੁਰੈਸ਼ੀ ਨੇ ਦੱਸਿਆ ਕਿ ਤੁਰਬਤ ਦੇ ਗਗਦਾਨ ਖੇਤਰ 'ਚ ਸੋਹਰਾਬ ਬੰਨ੍ਹ 'ਤੇ ਇਕ ਪੁਲਸ 'ਤੇ ਕਮ ਕਰ ਰਹੇ ਮਜ਼ਦੂਰ ਆਪਣੇ ਕੈਂਪ 'ਚ ਸੌ ਰਹੇ ਹਨ। ਉਸੇ ਸਮੇਂ ਬੰਦੂਕਧਾਰੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਕੁਰੈਸ਼ੀ ਨੇ ਦੱਸਿਆ ਕਿ ਅੱਤਵਾਦੀ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਭੋਰ ਤੋਂ ਪਹਿਲਾਂ ਕਰੀਬ ਦੋ ਵਜੇ ਮਜ਼ਦੂਰਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਰੈਸ਼ੀ ਨੇ ਕਿਹਾ ਕਿ ਮਾਰੇ ਗਏ ਮਜ਼ਦੂਰਾਂ 'ਚੋਂ 16 ਪੰਜਾਬ ਦੇ ਰਹਿਣ ਵਾਲੇ ਹਨ ਜਦੋਂਕਿ ਚਾਰ ਮਜ਼ਦੂਰ ਸਿੰਧ ਸੂਬੇ ਦੇ ਹਨ। ਹਮਲੇ 'ਚ ਤਿੰਨ ਮਜ਼ਦੂਰ ਜ਼ਖਮੀ ਹੋ ਗਏ ਹਨ। ਉਨ੍ਹਾਂ ਜ਼ਿਲਾ ਮੁੱਖ ਦਫਤਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਜੇ ਕਿਸੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਬਲੂਚਿਸਤਾਨ ਦੇ ਅੱਤਵਾਦੀ ਹਮੇਸਾ ਪੰਜਾਬੀਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਪੰਜਾਬ ਸੂਬੇ ਦੇ ਉੱਚ ਵਰਗ ਦੇ ਲੋਕ ਬਲੂਚਿਸਤਾਨ ਦੇ ਸੰਸਾਧਨਾਂ ਦਾ ਸ਼ੋਸ਼ਣ ਕਰ ਰਹੇ ਹਨ।
ਪਖਤੂਨ ਰਾਸ਼ਟਰਵਾਦੀ ਪੰਜਾਬੀਆਂ ਦੀ ਹਕੂਮਤ ਵਾਲੇ ਸੁਰੱਖਿਆ ਬਲਾਂ 'ਤੇ ਸੂਬੇ 'ਚ ਟਾਰਟਰ ਕਰਨ ਦਾ ਵੀ ਦੋਸ਼ ਲਗਾ ਰਹੇ ਹਨ ਜਿਸ ਦਾ ਫੌਜ ਬਲਾਂ ਅਤੇ ਸੰਘੀ ਸਰਕਾਰ ਨੇ ਖੰਡਨ ਕੀਤਾ ਹੈ। ਬਲੂਚਿਸਤਾਨ ਦੇ ਮੁੱਖ ਮੰਤਰੀ ਅਬਦੁੱਲ ਮਲਿਕ ਬਲੂਚ ਇਸ ਘਟਨਾ 'ਤੇ ਹੋਰ ਸੁਰੱਖਿਆ ਸੰਬੰਧੀ ਚਿੰਤਾਵਾਂ 'ਤੇ ਚਰਚਾ ਲਈ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਨ ਤੁਰਬਤ ਪਹੁੰਚੇ ਹਨ। ਇਹ ਮੁੱਖ ਮੰਤਰੀ ਦਾ ਗ੍ਰਹਿਨਗਰ ਹੈ।
55 ਖੂਬਸੂਰਤ ਕੁੜੀਆਂ, ਜ਼ਿੰਦਾ ਲਾਸ਼ ਬਣ ਕੇ ਪਰਤੀਆਂ (ਦੇਖੋ ਤਸਵੀਰਾਂ)
NEXT STORY