ਲੁਧਿਆਣਾ : ਪ੍ਰਸਿੱਧ ਪਾਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਅੱਜ ਇਸ਼ਮੀਤ ਇੰਸਟੀਚਿਊਟ 'ਚ ਪਧਾਰੇ, ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਡਾ. ਚਰਨ ਕਮਲ ਅਤੇ Bhai Varinder Singh Nirman (Bombay Wale) ਇੰਸਟੀਚਿਊਟ ਦੇ ਵਿਦਿਆਰਥੀਆਂ ਨਾਲ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਆਪਣਾ ਬੀਤਿਆ ਸਮਾਂ ਯਾਦ ਕੀਤਾ। ਇਸ ਮੁਲਾਕਾਤ ਦੇ ਅਖੀਰ 'ਚ ਡਾ. ਚਰਨ ਕਮਲ ਹੁਰਾਂ ਨੇ ਸਨਮਾਨ ਚਿੰਨ ਦੇ ਕੇ ਜਸਵਿੰਦਰ ਭੱਲਾ ਦਾ ਇੰਸਟੀਚਿਊਟ ਪਧਾਰਨ ਲਈ ਧੰਨਵਾਦ ਕੀਤਾ।
ਆਵਾਰਾ ਪਸ਼ੂਆਂ ਤੋਂ ਦੁਖੀ ਲੋਕਾਂ ਨੇ ਪ੍ਰਸ਼ਾਸਨ ਨੂੰ ਕੀਤੀ ਅਪੀਲ
NEXT STORY