ਭਾਰਤੀ ਕਿਸਾਨਾਂ ਲਈ ਖੁਸ਼ਖਬਰੀ ਹੈ ਕਿ ਈਰਾਨ ਦੀ ਸਰਕਾਰ ਨੇ ਭਾਰਤੀ ਬਾਸਮਤੀ ਚੋਲ 'ਤੇ ਲੱਗੇ ਬੈਨ ਨੂੰ ਹਟਾ ਦਿੱਤਾ ਹੈ। ਇਸ ਨਾਲ ਭਾਰਤ ਨੂੰ ਜ਼ਿਆਦਾ ਬਾਸਮਤੀ ਚੋਲਾਂ ਦਾ ਐਕਸਪੋਰਟ ਕਰਨ ਦਾ ਰਸਦਾ ਸਾਫ ਹੋ ਗਿਆ ਹੈ। ਹਾਲਾਂਕਿ, ਈਰਾਨ ਵੱਲੋਂ ਕੀਟਨਾਸ਼ਕ ਦੀ ਤੈਅ ਸੀਮਾਂ 'ਚ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਖਬਰ ਇਹ ਵੀ ਹੈ ਕਿ ਮਈ ਤੋਂ ਈਰਾਨ ਬਾਸਮਤੀ ਇੰਪੋਟ ਦਾ ਪਰਮਿਟ ਦੇਣ ਲਈ ਰਾਜ਼ੀ ਹੈ। ਅਜਿਹਾ ਵਣਜੀ ਮੰਤਰਾਲੇ ਦੇ ਕਰੀਬੀ ਸੂਤਰਾਂ ਤੋਂ ਪਤਾ ਲੱਗਾ ਹੈ।
ਈਰਾਨ ਦੇ ਇਸ ਫੈਸਲੇ ਨਾਲ ਭਾਰਤੀ ਬਾਸਮਤੀ ਚੋਲ ਕੰਪਨੀਆਂ ਕਾਫੀ ਖੁਸ਼ ਹਨ। ਹਾਲ ਹੀ 'ਚ ਕੋਹਿਨੂਰ ਫੂਡਸ ਦੇ ਐਮ.ਡੀ ਸਤਨਾਮ ਅਰੋੜਾ ਨੇ ਈਰਾਨ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤੀ ਬਾਸਮਤੀ ਚੋਣ ਕੰਪਨੀਆਂ ਲਈ ਇਹ ਇਕ ਬਹੁਤ ਚੰਗੀ ਖਬਰ ਹੈ। ਜ਼ਿਕਰਯੋਗ ਹੈ ਕਿ ਭਾਰਤ ਈਰਾਨ ਨੂੰ ਸਭ ਤੋਂ ਜ਼ਿਆਦਾ ਬਫੈਲੋ ਮੀਟ ਅਤੇ ਦੂਜੇ ਨੰਬਰ 'ਤੇ ਬਾਸਮਤੀ ਚੋਲ ਦਾ ਨਿਰਯਾਤ ਕਰਦਾ ਹੈ। ਇਸ ਤੋਂ ਇਲਾਵਾ ਈਰਾਨ ਨੇ ਦੋ ਪੱਖੀ ਵਪਾਰ ਅਤੇ ਨਿਵੇਸ਼ ਵਧਾਉਣ ਲਈ ਭਾਰਤ ਨਾਲ ਮੁਕਤ ਵਪਾਰ ਮਸਜੌਤੇ ਦੀ ਪੇਸ਼ਕਸ਼ ਵੀ ਕੀਤੀ ਹੈ।
ਪਾਰਟੀ ਖਤਮ ਹੋਣ ਤੋਂ ਬਾਅਦ ਨਸ਼ੇ 'ਚ ਟੱਲੀ ਔਰਤਾਂ ਨੇ ਮਚਾਇਆ ਗਦਰ (ਦੇਖੋ ਤਸਵੀਰਾਂ)
NEXT STORY