ਲੰਡਨ— ਬ੍ਰਿਟੇਨ ਦੇ ਲੀਵਰਪੂਲ ਸ਼ਹਿਰ 'ਚ ਲੜਕੀਆਂ ਦੀਆਂ ਅਜੀਬੋ-ਗਰੀਬ ਹਰਕਤ ਨੂੰ ਦੇਖਣ ਨੂੰ ਮਿਲੀ। ਦਰਅਸਲ, ਬ੍ਰਿਟੇਨ ਦੇ ਲੀਵਰਪੂਲ ਸ਼ਹਿਰ 'ਚ ਐਂਟਰੀ ਰੇਸਕੋਰਸ 'ਤੇ ਪਾਰੰਪਰਕ ਪ੍ਰੀ-ਗ੍ਰੈਂਡ ਨੈਸ਼ਨਲ ਸੈਲੀਬ੍ਰੇਸ਼ਨ ਦਾ ਆਯੋਜਨ ਕੀਤਾ ਗਿਆ। ਸ਼ੁੱਕਰਵਾਰ ਲੇਡੀਜ਼ ਡੇ ਦੇ ਮੌਕੇ 'ਤੇ ਸੈਂਕੜੇ ਮਹਿਲਾਵਾਂ ਗਲੈਮਰਸ ਲੁੱਕ 'ਚ ਨਜ਼ਰ ਆਈਆਂ। ਹਾਲਾਂਕਿ, ਕੁਝ ਹੀ ਦੇਰ 'ਚ ਉਥੇ ਦਾ ਮਾਹੌਲ ਬੇਹਦ ਖਰਾਬ ਹੋ ਗਿਆ। ਹੋਇਆ ਕੁਝ ਅਜਿਹਾ ਕਿ ਕਈ ਮਹਿਲਾਵਾਂ ਨੇ ਇੰਨੀ ਜ਼ਿਆਦਾ ਸ਼ਰਾਬ ਪੀ ਲਈ ਕਿ ਉਹ ਆਪਣੇ ਘਰ ਜਾਣ ਦੀ ਹਾਲਤ 'ਚ ਵੀ ਨਹੀਂ ਸਨ। ਕੁਝ ਇਧਰ-ਉਧਰ ਡੋਲਣ ਲੱਗੀਆਂ।
ਦਰਅਸਲ, ਰੇਸਕੋਰਸ 'ਤੇ ਕਈ ਘੰਟਿਆਂ ਤੱਕ ਘੌੜਸਵਾਰੀ ਦਾ ਆਨੰਦ ਲੈਣ ਵਾਲੀਆਂ ਸੈਂਕੜੇ ਮਹਿਲਾਵਾਂ ਅਤੇ ਪੁਰਸ਼ ਦਿਨ ਭਰ ਸ਼ਰਾਬ ਪੀਂਦੇ ਰਹੇ। ਰੇਸ ਖਤਮ ਹੋਣ ਤੋਂ ਬਾਅਦ ਮਹਿਲਾਵਾਂ ਗਰਾਊਂਡ 'ਚ ਜਿਥੇ-ਕਿਥੇ ਡਿੱਗੀਆਂ ਹੋਈਆਂ ਨਜ਼ਰ ਆਈਆਂ। ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਇਕ ਮਹਿਲਾ ਨੇ ਕੁਦ ਨੂੰ ਪੁਲਸਵਾਲੇ ਦੇ ਹਵਾਲੇ ਕਰ ਦਿੱਤਾ। ਪੁਲਸਵਾਲੇ ਨੇ ਉਸ ਨੂੰ ਗੋਦ 'ਚ ਲੈ ਕੇ ਤਸਵੀਰ ਖਿਚਾਈ।
ਅੱਤਵਾਦੀਆਂ ਨੇ ਬਲੂਚਿਸਤਾਨ 'ਚ ਕੀਤੀ 20 ਮਜ਼ਦੂਰਾਂ ਦੀ ਹੱਤਿਆ
NEXT STORY