ਪੈਰਿਸ— ਮੋਦੀ ਦੇ 10 ਲੱਖੇ ਸੂਟ ਦਾ ਵਿਵਾਦ ਅਜੇ ਰੁਕਿਆ ਵੀ ਨਹੀਂ ਸੀ ਕਿ ਮੋਦੀ ਦੀ ਇਕ ਹੋਰ ਹਰਕਤ ਨੇ ਸਾਬਤ ਕਰ ਦਿੱਤਾ ਕਿ ਉਹ ਖੁਦ ਦੀ ਸਖਸ਼ੀਅਤ 'ਤੇ ਕਾਫੀ ਮਾਣ ਕਰਦੇ ਹਨ। ਜੇਕਰ ਭਰੋਸਾ ਨਹੀਂ ਤਾਂ ਉਨ੍ਹਾਂ ਦੀਆਂ ਇਹ ਤਸਵੀਰਾਂ ਦੇਖੋ। ਭਾਰਤ ਵਿਚ ਆਪਣੇ ਨਾਂ ਵਾਲੇ 10 ਲੱਖ ਦੇ ਸੂਟ ਨੂੰ ਪਹਿਨ ਕੇ ਉਨ੍ਹਾਂ ਨੇ ਭਾਰਤ ਦੇ ਗਰੀਬਾਂ ਦੇ ਦਿਲਾਂ 'ਤੇ ਜੋ ਅੱਗ ਲਗਾਈ ਸੀ, ਉਸ ਨੂੰ ਉਨ੍ਹਾਂ ਦੀ ਸ਼ਾਲ ਨੇ ਹੋਰ ਵਧਾ ਦਿੱਤਾ। ਸ਼ੁੱਕਰਵਾਰ ਨੂੰ ਮੋਦੀ ਫਰਾਂਸ ਦੀ ਰਾਜਧਾਨੀ ਪਹੁੰਚੇ। ਨਰਿੰਦਰ ਮੋਦੀ ਨੇ ਹਵਾਈ ਅੱਡੇ 'ਤੇ ਜੋ ਸ਼ਾਲ ਪਹਿਨ ਰੱਖੀ ਸੀ, ਉਸ 'ਤੇ ਡੱਬੀਆਂ ਵਾਲਾ ਡਿਜ਼ਾਈਨ ਸੀ। ਉਸ ਡਿਜ਼ਾਈਨ ਵਿਚ ਐੱਨ. ਐੱਮ. ਲਿਖਿਆ ਹੋਇਆ ਹੋਇਆ ਸੀ।
ਹਾਲਾਂਕਿ ਜੋ ਤਸਵੀਰਾਂ ਏਜੰਸੀ ਨੇ ਜਾਰੀ ਕੀਤੀਆਂ ਹਨ, ਉਨ੍ਹਾਂ ਵਿਚ ਇਸ ਤਰ੍ਹਾਂ ਦਾ ਕੁਝ ਦਿਖਾਈ ਨਹੀਂ ਦੇ ਰਿਹਾ ਹੈ ਪਰ ਇੰਟਰਨੈੱਟ 'ਤੇ ਸ਼ੇਅਰ ਕੀਤੀ ਜਾ ਰਹੀ ਤਸਵੀਰ ਵਿਚ ਸ਼ਾਲ ਦਾ ਡਿਜ਼ਾਈਨ ਦਿਖਾਇਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫੋਟੋਸ਼ਾਪ ਨਾਲ ਕੀਤਾ ਗਿਆ ਹੈ।
ਪੈਰਿਸ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸੁਆਗਤ ਫਰਾਂਸ ਦੇ ਖੇਡ ਮੰਤਰੀ ਥਿਏਰੇ ਬੇਲਾਰਡ ਨੇ ਕੀਤਾ ਸੀ। ਏਅਰ ਇੰਡੀਆ ਦੇ ਖਾਸ ਜਹਾਜ਼ ਰਾਹੀਂ ਫਰਾਂਸ ਪਹੁੰਚੇ ਪ੍ਰਧਾਨ ਮੰਤਰੀ ਨੇ ਹਵਾਈ ਅੱਡੇ 'ਤੇ ਸਫੈਦ ਸ਼ਰਟ ਅਤੇ ਜੈਕੇਟ ਪਹਿਨੀ ਸੀ। ਇਸ ਦੇ ਨਾਲ ਉਨ੍ਹਾਂ ਨੇ ਸ਼ਾਲ ਲਈ ਸੀ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਦੀ ਦੀ ਸ਼ਾਲ 'ਤੇ ਐੱਨ. ਐੱਮ. ਲਿਖਿਆ ਹੋਇਆ ਹੈ। ਅਰਥਾਤ ਨਰਿੰਦਰ ਮੋਦੀ।
ਜ਼ਿਕਰਯੋਗ ਹੈ ਕਿ ਮੋਦੀ ਨੇ ਓਬਾਮਾ ਦੇ ਭਾਰਤ ਦੌਰੇ ਦੌਰਾਨ ਆਪਣੇ ਨਾਂ ਲਿਖੇ ਵਾਲਾ 10 ਲੱਖ ਦਾ ਸੂਟ ਪਹਿਨਿਆ ਸੀ। ਬਾਅਦ ਵਿਚ ਸੂਰਤ ਵਿਚ ਹੋਈ ਨਿਲਾਮੀ ਵਿਚ ਇਸ ਸੂਟ ਨੂੰ ਧ੍ਰਮਾਨੰਦ ਟਰੱਸਟ ਦੇ ਮਾਲਕ ਲਾਲਜੀ ਭਾਈ ਪਟੇਨ ਨੇ 4 ਕਰੋੜ 31 ਲੱਖ ਰੁਪਏ ਵਿਚ ਖਰੀਦਿਆ ਸੀ।
ਭਾਰਤੀਆਂ ਦੀ ਮੁਰੀਦ ਹੋਈ ਦੁਨੀਆ, ਵਰ੍ਹਦੀਆਂ ਗੋਲੀਆਂ 'ਚੋਂ ਕੱਢ ਲਿਆਏ 7 ਦਿਨਾਂ ਦੀ ਬੱਚੀ (ਦੇਖੋ ਤਸਵੀਰਾਂ)
NEXT STORY