ਤੁਲੁਜ (ਫਰਾਂਸ)(ਭਾਸ਼ਾ)¸ ਫਰਾਂਸ ਦੀ ਏਅਰ ਕਰਾਫਟ ਨਿਰਮਾਤਾ ਕੰਪਨੀ ਏਅਰਬੱਸ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੇਕ ਇਨ ਇੰਡੀਆ' ਅਭਿਆਨ ਦਾ ਸਮਰਥਨ ਕਰਦੀ ਹੈ ਅਤੇ ਜਲਦੀ ਹੀ ਭਾਰਤ ਵਿਚ ਨਿਰਮਾਣ ਕੰਮ ਸ਼ੁਰੂ ਕਰ ਦੇਵੇਗੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ 2 ਦਿਨਾ ਫਰਾਂਸ ਯਾਤਰਾ ਦੌਰਾਨ ਸ਼ਨੀਵਾਰ ਨੂੰ ਏਅਰਬੱਸ ਮੁੱਖ ਦਫਤਰ ਦਾ ਦੌਰਾ ਕੀਤਾ। ਨਾਲ ਹੀ ਉਹ ਏਅਰਬੱਸ ਦੀ ਫੈਕਟਰੀ ਵੀ ਦੇਖਣ ਗਏ। ਏਅਰਬੱਸ ਦੇ ਸੀ. ਈ. ਓ. ਟਾਮ ਐਂਡਰਸ ਨੇ ਕਿਹਾ ਕਿ ਮੋਦੀ ਦਾ ਸਵਾਗਤ ਕਰਦੇ ਹੋਏ ਬਹੁਤ ਖੁਸ਼ੀ ਹੋਈ ਅਤੇ ਭਾਰਤ ਨਾਲ ਉਦਯੋਗਿਕ ਸਹਿਯੋਗ ਦੀ ਇੱਛਾ ਤੋਂ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੇਕ ਇਨ ਇੰਡੀਆ' ਅਭਿਆਨ ਦਾ ਸਮਰਥਨ ਕਰਦੇ ਹਨ ਅਤੇ ਅਸੀਂ ਭਾਰਤ ਵਿਚ ਭਾਰਤ ਤੇ ਦੁਨੀਆ ਦੇ ਲਈ ਨਿਰਮਾਣ ਕਰਨ ਨੂੰ ਤਿਆਰ ਹਾਂ। ਭਾਰਤ ਵਿਚ ਏਅਰਬੱਸ ਗਰੁੱਪ ਪਹਿਲਾਂ ਤੋਂ ਹੀ ਦੋ ਇੰਜੀਨੀਅਰਿੰਗ ਸੈਂਟਰ ਦਾ ਸੰਚਾਲਨ ਕਰ ਰਹੀ ਹੈ। ਉਥੇ ਹੀ ਏਅਰਬੱਸ ਭਾਰਤ ਵਿਚ ਮਿਲਟਰੀ ਟਰਾਂਸਪੋਰਟ ਏਅਰਕਰਾਫਟ ਅਤੇ ਹੈਲੀਕਾਪਟਰਸ ਲਈ ਅਸੈਂਬਲੀ ਲਾਈਨ, ਸਪਲਾਈ ਚੇਂਜ ਅਤੇ ਸੰਬੰਧਤ ਇਨਫਰਾਸਟਰੱਕਚਰ ਸਥਾਪਤ ਕਰਨ ਦੀ ਚਾਹਵਾਨ ਹੈ। ਏਅਰਬੱਸ ਨੇ ਕਿਹਾ ਕਿ ਉਹ ਰੱਖਿਆ ਮੰਤਰਾਲਾ ਦੇ ਨਿਰਦੇਸ਼ਾਂ ਅਤੇ ਸਥਾਨਕ ਐੱਫ. ਡੀ. ਆਈ. ਸ਼ਰਤਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰੇਗੀ। ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਸਈਅਦ ਅਕਬਰੂਦੀਨ ਨੇ ਟਵੀਟ ਕਰ ਕੇ ਦੱਸਿਆ, ''ਮੇਕ ਇਨ ਇੰਡੀਆ ਅਭਿਆਨ ਨੂੰ ਤੇਜ਼ੀ ਮਿਲੀ ਹੈ। ਏਅਰਬੱਸ ਦੀ ਸਹਿਯੋਗੀ ਕੰਪਨੀ 'ਏਅਰਬੱਸ ਇੰਡਸਟਰੀ' ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਸਰਕਾਰ ਦੇ 'ਮੇਕ ਇਨ ਇੰਡੀਆ' ਅਭਿਆਨ ਦੇ ਤਹਿਤ ਉਹ ਅਗਲੇ 5 ਸਾਲਾਂ ਵਿਚ ਭਾਰਤ ਵਿਚ ਆਪਣੀ ਆਊਟ ਸੋਰਸਿੰਗ ਨੂੰ 40 ਕਰੋੜ ਡਾਲਰ ਤੋਂ ਵਧਾ ਕੇ 2 ਅਰਬ ਡਾਲਰ ਤਕ ਲਿਜਾਵੇਗੀ।''
ਬਲੋਚਿਸਤਾਨ 'ਚ 20 ਮਜ਼ਦੂਰਾਂ ਦੀ ਹੱਤਿਆ
NEXT STORY