ਪਨਾਮਾ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਬਕਾ ਵਿਦੇਸ਼ ਮੰਤਰੀ ਹਿਰੇਲੀ ਕਲਿੰਟਨ ਦੀ ਤਰੀਫ ਕਰਦੇ ਹੋਏ ਕਿਹਾ ਹੈ ਕਿ ਉਹ ਦੇਸ਼ ਦੀ 'ਬੇਹਤਰੀਨ ਰਾਸ਼ਟਰਪਤੀ' ਹੇਵੇਗੀ। ਹਿਲੇਰੀ ਰਾਸ਼ਟਰਪਤੀ ਅਹੁਦੇ ਦੀਆਂ ਅਗਲੀਆਂ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦੇ ਨਾਮਾਂਕਨ ਲਈ ਆਪਣੀ ਦਾਵੇਦਾਰੀ ਦਾ ਅੱਜ ਐਲਾਨ ਕਰ ਸਕਦੀ ਹੈ। ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਲਈ ਹੋੜ 'ਚ ਹੈ। ਓਬਾਮਾ ਸਾਲ 2008 'ਚ ਜ਼ਬਰਦਸਤ ਪ੍ਰਚਾਰ ਤੋਂ ਬਾਅਦ ਪਾਰਟੀ ਦੇ ਨਾਮਾਂਕਨ ਲਈ ਹਿਲੇਰੀ ਨੂੰ ਪਿਛੇ ਕਰ ਚੁੱਕੇ ਹਨ। ਫਿਰ ਉਨ੍ਹਾਂ ਚਾਰ ਸਾਲ ਬਾਅਦ ਰਾਸ਼ਟਰਪਤੀ ਅਹੁਦੇ ਦੀ ਚੋਣ ਦੁਬਾਰਾ ਜਿੱਤੀ। ਹਿਲੇਰੀ ਓਬਾਮਾ ਦੇ ਪਹਿਲੇ ਕਾਰਜਕਾਲ 'ਚ ਵਿਦੇਸ਼ ਮੰਤਰੀ ਰਹਿ ਚੁੱਕੀ ਹੈ। ਉਨ੍ਹਾਂ ਦੀ ਪ੍ਰਸੰਸਾ ਕਰਦੇ ਹੋਏ ਓਬਾਮਾ ਨੇ ਕੱਲ ਪਨਾਮਾ 'ਚ ਕਿ ਖੇਤਰੀ ਸੰਮੇਲਨ 'ਚ ਕਿਹਾ ਕਿ ਉਹ ਸਾਲ 2008 'ਚ ਇਕ ਦਮਦਾਰ ਉਮੀਦਵਾਰ ਸੀ। ਆਮ ਚੋਣਾਂ 'ਚ ਉਨ੍ਹਾਂ ਮੇਰਾ ਪੂਰਾ ਸਮਰਥਨ ਕੀਤਾ। ਉਹ ਸ਼ਾਨਦਾਰ ਵਿਦੇਸ਼ ਮੰਤਰੀ ਰਹੀ। ਉਹ ਮੇਰੀ ਦੋਸਤ ਹਨ।
ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ ਬੇਹਤਰੀਨ ਰਾਸ਼ਟਰਪਤੀ ਹੋਵੇਗੀ। ਅਮਰੀਕੀ ਮੀਡੀਆ ਦੀਆਂ ਕਈ ਖਬਰਾਂ 'ਚ ਹਿਲੇਰੀ ਦੀ ਮੁਹਿੰਮ ਦਲ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ 67 ਸਾਲਾ ਹਿਲੇਰੀ ਡੈਮੋਕਰੇਟਿਕ ਪਾਰਟੀ ਦੇ ਨਾਮਾਂਕਨ ਲਈ ਆਪਣੀ ਦਾਵੇਦਾਰੀ ਦਾ ਐਲਾਨ ਕਰ ਸਕਦੀ ਹੈ। ਸਮਝਿਆ ਜਾਂਦਾ ਹੈ ਕਿ ਸਾਬਕਾ ਪ੍ਰਥਮ ਮਹਿਲਾ ਹਿਲੇਰੀ ਮੌਜੂਦਾ ਰਾਸ਼ਟਰਪਤੀ ਓਬਾਮਾ ਦਾ ਉੱਤਰਾਧਿਕਾਰੀ ਬਣਨ ਦੀ ਦੌੜ 'ਚ 'ਡੈਮੋਕਰੇਟਿਕ ਫ੍ਰੰਟਰਨਰ' ਹੋਵੇਗੀ। ਵੈੱਬਸਾਈਟ ਰਿਅਲਕਲੀਅਰਪਾਲੀਟਿਕਸ ਮੁਤਾਬਕ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਡੈਮੋਕਰੇਟਿਕ ਪਾਰਟੀ ਦੇ ਨਾਮਾਂਕਨ ਦੇ ਦਾਵੇਦਾਰਾਂ ਨੂੰ ਲੈ ਕੇ ਹੋਏ ਰਾਏਸ਼ੁਮਾਰੀ 'ਚ ਅੱਗੇ ਹੈ ਕਿਉਂਕਿ 60 ਫੀਸਦੀ ਲੋਕਾਂ ਨੇ ਪ੍ਰਾਇਮਰੀ 'ਚ ਉਨ੍ਹਾਂ ਨੂੰ ਵੋਟ ਦੇਣ ਦਾ ਇਰਾਦਾ ਜਤਾਇਆ ਹੈ।
ਆਈ. ਐੱਸ. ਨੇ ਤਬਾਹ ਕੀਤਾ ਇਰਾਕ ਦਾ ਇਤਿਹਾਸਕ ਸ਼ਹਿਰ
NEXT STORY