ਲੰਡਨ— ਸ਼ਰਾਬ ਨੂੰ ਦੇਖ ਕੇ ਸ਼ਰਾਬੀ ਦਾ ਦੀਨ-ਅਮਾਨ ਤਾਂ ਡੋਲ ਹੀ ਜਾਂਦਾ ਹੈ ਪਰ ਸ਼ਰਾਬ ਦੀਆਂ ਇਨ੍ਹਾਂ ਬੋਤਲਾਂ ਨੂੰ ਦੇਖ ਕੇ ਤੁਸੀਂ ਵੀ ਚਾਹੋਗੇ ਕਿ ਤੁਹਾਡੇ ਘਰ ਦੇ ਸ਼ੋਅਕੇਸ ਵਿਚ ਤੁਸੀਂ ਇਨ੍ਹਾਂ ਨੂੰ ਖਾਲੀ ਹੋਣ ਤੋਂ ਬਾਅਦ ਵੀ ਸੰਜੋਅ ਕੇ ਰੱਖੋ। ਇਨ੍ਹਾਂ ਬੋਤਲਾਂ ਦਾ ਡਿਜ਼ਾਈਨ ਹੀ ਅਜਿਹਾ ਹੈ। ਦੇਖੋ ਉਹ ਕਿਹੜੀਆਂ ਬੋਤਲਾਂ ਹਨ, ਜਿਨ੍ਹਾਂ ਦੇ ਡਿਜ਼ਾਈਨ ਆਕਰਸ਼ਕ ਤੇ ਸ਼ਾਨਦਾਰ ਹਨ।
- ਗਲੋਬਫਿਲ ਇਨ ਕਾਰਪੋਰੇਸ਼ਨ ਦੇ ਵੋਡਕਾ ਬ੍ਰਾਂਡ ਨੂੰ ਕੈਨੇਡਾ ਵਿਚ ਬਣਾਇਆ ਜਾਂਦਾ ਹੈ। ਇਨ੍ਹਾਂ ਬੋਤਲਾਂ ਦਾ ਆਕਾਰ ਮਨੁੱਖੀ ਖੋਪੜੀ ਵਰਗਾ ਹੁੰਦਾ ਹੈ, ਜਦੋਂ ਕਿ ਇਸ ਦਾ ਢੱਕਣ ਲੱਕੜੀ ਨਾਲ ਬਣਿਆ ਹੈ। ਇਸ ਬੋਤਲ ਨੂੰ ਜੌਨ ਅਲੈਗਜੈਂਡਰ ਨੇ ਡਿਜ਼ਾਈਨ ਕੀਤਾ ਹੈ।
ਖੁਕਰੀ ਰਮ— 1974 ਵਿਚ ਨੇਪਾਲ ਦੇ ਰਾਜਾ ਬੀਰੇਂਦਰ ਵਿਕਰਮ ਸਿੰਘ ਦੀ ਤਾਜਪੋਸ਼ੀ ਦੇ ਸਮੇਂ ਖੁਕਰੀ ਰਮ ਦੀ ਬੋਤਲ ਨੂੰ ਪਹਿਲੀ ਵਾਰ ਤਿਆਰ ਕੀਤਾ ਗਿਆ ਸੀ। ਇਸ ਬੋਤਲ ਨੂੰ ਹੱਥ ਨਾਲ ਤਿਆਰ ਕੀਤਾ ਜਾਂਦਾ ਹੈ। ਦੇਖਣ ਵਿਚ ਇਹ ਤਲਵਾਰ ਵਰਗੀ ਲੱਗਦੀ ਹੈ।
ਬਾਂਬੇ ਸਫਾਈਰ— ਇਸ ਬ੍ਰਾਂਡ ਦੀ ਸ਼ੁਰੂਆਤ 1978 ਵਿਚ ਹੋਈ ਸੀ। ਬਾਅਦ ਵਿਚ 2008 ਵਿਚ ਇਸ ਦੇ ਸਪੈਸ਼ਲ ਐਡੀਸ਼ਨ ਨੂੰ ਲਾਂਚ ਕੀਤਾ ਗਿਆ। ਇਸ ਬੋਤਲ 'ਤੇ ਹੱਥ ਨਾਲ ਕੱਟੇ ਹੋਏ ਕ੍ਰਿਸਟਲ ਨਾਲ ਬਣਾਇਆ ਜਾਂਦਾ ਹੈ, ਜਿਸ ਨੂੰ ਹੀਰਿਆਂ ਅਤੇ ਨੀਲਮ ਨਾਲ ਸਜਾਇਆ ਜਾਂਦਾ ਹੈ।
ਕਾਲਾਸ਼ਿਨਕੋਵ ਵੋਡਕਾ ਏਕੇ 47— ਇਸ ਬ੍ਰਾਂਡ ਦੀ ਸ਼ੁਰੂਆਤ 1900 ਵਿਚ ਹੋਈ ਸੀ। ਇਸ ਬੋਤਲ ਨੂੰ ਏਕੇ-47 ਬੰਦੂਕ ਦਾ ਆਕਾਰ ਦਿੱਤਾ ਗਿਆ।
ਜੈਕ ਡੈਨੀਅਲ— ਵ੍ਹਿਸਕੀ ਦੀ ਇਸ ਬੋਤਲ ਨੂੰ ਇਕ ਸੈੱਟ ਵਿਚ ਪੇਸ਼ ਕੀਤਾ ਜਾਂਦਾ ਹੈ। ਜਿਸ ਵਿਚ ਇਨ੍ਹਾਂ ਬੋਤਲਾਂ ਨੂੰ ਸ਼ਤਰੰਜ ਦੇ ਮੋਹਰਿਆਂ ਦੇ ਵਾਂਗ ਪੇਸ਼ ਕੀਤਾ ਜਾਂਦਾ ਹੈ ਤੇ ਇਸੇ ਤਰ੍ਹਾਂ ਦਾ ਆਕਾਰ ਦਿੱਤਾ ਜਾਂਦਾ ਹੈ।
ਮੇਡੇਆ ਵੋਡਕਾ— ਇਸ ਵੋਡਕਾ ਬੋਤਲ ਵਿਚ ਐੱਲ. ਈ. ਡੀ. ਮੈਸੇਜ ਦੀ ਸਹੂਲਤ ਹੈ। ਹਰ ਬੋਤਲ 'ਤੇ ਇਕ ਐੱਲ. ਈ. ਡੀ. ਸਟਰਿਪ ਲੱਗਾ ਹੈ, ਜਿਸ 'ਤੇ ਗਾਹਕ ਆਪਣੀ ਮਰਜ਼ੀ ਨਾਲ ਕੋਈ ਵੀ ਮੈਸੇਜ ਲਿਖਵਾ ਸਕਦਾ ਹੈ।
ਬੋਂਗ ਸਪਿਰਟ ਵੋਡਕਾ— ਸਾਲ 1879 ਤੋਂ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਵੋਡਕਾ ਬ੍ਰਾਂਡ ਨੇ 1007 ਵਿਚ ਡਿਸਕੋ ਨਾਂ ਨਾਲ ਕੁਝ ਵੱਖ ਵੋਡਕਾ ਬੋਤਲਾਂ ਨੂੰ ਲਾਂਚ ਕੀਤਾ। ਇਹ ਬੋਤਲਾਂ ਡਿਸਕੋ ਲਾਈਟਾਂ ਵਰਗੀਆਂ ਲੱਗਦੀਆਂ ਹਨ।
ਬੋਂਗ— ਸਾਲ 2005 ਵਿਚ ਜਿਮੀ ਬੀਚ ਨਾਂ ਦੇ ਕਲਾਕਾਰ ਨੇ ਕੰਪਨੀ ਦੇ ਨਾਂ ਬੋਂਗ ਨੂੰ ਧਿਆਨ ਵਿਚ ਰੱਖਦੇ ਹੋਏ ਬੁਲਬੁਲੇ ਦੇ ਆਕਾਰ ਦੀਆਂ ਬੋਤਲਾਂ ਨੂੰ ਡਿਜ਼ਾਈਨ ਕੀਤਾ।
ਮਿਲਾਗਰੋ ਰੋਮਾਂਸ ਟਕੀਲਾ— ਇਸ ਬ੍ਰਾਂਡ ਦੀ ਬਹੋਤਲ ਦੇ ਅੰਦਰ ਵੱਖ-ਵੱਖ ਤਿੰਨ ਲੇਅਰ ਬਣੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਚੈਂਬਰ ਬਣੇ ਹੁੰਦੇ ਹਨ।
ਦਿ ਐਂਡ ਆਫ ਹਿਸਟਰੀ— ਸਕਾਟਲੈਂਡ ਦੇ ਇਸ ਬ੍ਰਾਂਡ ਦੀ ਬੋਤਲ ਦਾ ਆਕਾਰ ਗਿਲਹਿਰੀ ਜਾਂ ਖਰਗੋਸ਼ ਦੇ ਵਾਂਗ ਹੁੰਦਾ ਹੈ, ਜਿਸ ਦੇ ਉੱਪਰ ਫਰ ਲੱਗੇ ਹੁੰਦੇ ਹਨ।
ਪੜ੍ਹਾਈ ਕਰਨ ਨਿਊਜ਼ੀਲੈਂਡ ਆਇਆ ਸੀ ਮਾਲਵੇ ਦਾ ਪੁੱਤ ਪਰ...
NEXT STORY