ਅਫਗਾਨਿਸਤਾਨ ਅਤੇ ਇਸ ਵਰਗੇ ਹੋਰ ਦੇਸ਼ਾਂ 'ਚ ਵੱਖ-ਵੱਖ ਮੁਹਿੰਮਾਂ 'ਚ ਆਪਣਾ ਜੌਹਰ ਦਿਖਾ ਚੁੱਕੇ ਫਰਾਂਸ ਦਾ ਲੜਾਕੂ ਜਹਾਜ਼ ਰਾਫੇਲ ਹੁਣ ਭਾਰਤੀ ਹਵਾਈ ਫੌਜ ਦੀ ਰੀੜ੍ਹ ਬਣਨ ਜਾ ਰਿਹਾ ਹੈ ਜਿਸ ਨਾਲ ਭਾਰਤੀ ਦੀ ਮਾਰਕ ਸਮਰਥਾ ਕਈ ਗੁਣਾ ਵੱਧ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਹੋਲਾਂਦ ਵਿਚਾਲੇ ਸ਼ੁੱਕਰਵਾਰ ਨੂੰ ਪੈਰਿਸ 'ਚ ਗੱਲਬਾਤ ਦੌਰਾਨ ਬਣੀ ਸਹਿਮਤੀ ਤਹਿਤ ਫਰਾਂਸ ਸਰਕਾਰ ਭਾਰਤ ਨੂੰ ਪੂਰੀ ਤਰ੍ਹਾਂ ਤਿਆਰ 36 ਰਾਫੇਲ ਜਹਾਜ਼ ਵੇਚੇਗੀ ਜੋ ਅਗਲੇ ਦੋ ਸਾਲਾਂ 'ਚ ਭਾਰਤੀ ਫੌਜ 'ਚ ਸ਼ਾਮਿਲ ਹੋ ਜਾਣਗੇ।
ਦੋ ਇੰਜਣ ਵਾਲਾ ਰਾਫੇਲ ਮੱਧ ਸ਼੍ਰੇਣੀ ਦਾ ਬਹੁਉਦੇਸ਼ੀ ਲੜਾਕੂ ਜਹਾਜ਼ ਹੈ ਜੋ ਹਰ ਤਰ੍ਹਾਂ ਦੇ ਮੌਸਮ 'ਚ ਇਕੋ ਵਾਰ ਕਈ ਕੰਮਾਂ ਨੂੰ ਅੰਜਾਮ ਦੇਣ ਦੇ ਸਮਰਥ ਹੈ। ਅਫਗਾਨਿਸਤਾਨ, ਇਰਾਕ, ਲੀਬੀਆ, ਅਤੇ ਮਾਲੀ 'ਚ ਪ੍ਰਤੀਕੂਲ ਹਲਾਤਾਂ 'ਚ ਆਪਣੇ ਉਪਯੋਗਿਤਾ ਸਾਬਿਤ ਕਰ ਚੁੱਕਾ ਫ੍ਰਾਂਸੀਸੀ ਹਵਾਈ ਸੈਨਾ ਅਤੇ ਜਲ ਸੈਨਾ ਦਾ ਪ੍ਰਮੁੱਖ ਲੜਾਕੂ ਜਹਾਜ਼ ਹੋਣ ਦੇ ਨਾਲ-ਨਾਲ ਮਿਸਰ ਦੀ ਹਵਾਈ ਸੈਨਾ 'ਚ ਵੀ ਮੋਹਰੀ ਹੈ।
ਰਾਲੇਫ ਦੀ ਤਾਕਤ
ਰਾਲੇਫ ਬਣਾਉਣ ਵਾਲੀ ਕੰਪਨੀ ਦਸਾਲਤ ਦਾ ਦਾਅਵਾ ਹੈ ਕਿ ਕਰੀਬ 10 ਟਨ ਭਾਰ ਵਾਲਾ ਇਹ ਜਹਾਜ਼ ਆਪਣੇ ਭਾਰ ਤੋਂ ਢਾਈ ਗੁਣਾ ਜ਼ਿਆਦਾ ਪੇਲੋਡ ਨਾਲ ਉਡਾਨ ਭਰ ਸਕਦਾ ਹੈ। ਰਾਫੇਲ ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਦੇ ਨਾਲ-ਨਾਲ ਹਵਾ 'ਚੋਂ ਹਵਾ 'ਚ ਟੀਚੇ 'ਤੇ ਸਹੀ ਨਿਸ਼ਾਨਾ ਲਗਾ ਸਕਦਾ ਹੈ। ਇਸ ਤੋਂ ਇਲਾਵਾ ਉਹ ਪ੍ਰਮਾਣੂ ਹਮਲੇ, ਐਂਟੀ ਸ਼ਿਪ ਅਟੈਕ, ਓਹੀ ਸਮਰਥਾ, ਕਲੋਜ ਏਅਰ ਸਪੋਰਟ, ਏਅਰ ਡਿਫੈਂਸ ਅਤੇ ਲੇਜ਼ਰ ਨਿਰਦੇਸ਼ਿਤ ਲੰਬੀ ਦੂਰੀ ਦੀ ਮਿਜ਼ਾਇਲ ਦੇ ਹਮਲੇ 'ਚ ਵੀ ਸਮਰਥ ਹੈ। ਉਹ ਇਕ ਹੀ ਉਡਾਨ 'ਚ ਕਈ ਐਕਸ਼ਨ ਨੂੰ ਅੰਜਾਮ ਦੇਣ ਦੇ ਨਾਲ-ਨਾਲ ਦੁਸ਼ਮਣ ਦੀ ਮਿਜ਼ਾਇਲ ਨੂੰ ਤਬਾਹ ਵੀ ਕਰ ਸਕਦਾ ਹੈ। ਜਹਾਜ਼ ਉਡਾਨ ਦੌਰਾਨ ਹੀ ਆਕਸੀਜਨ ਬਣਾਉਣ ਦੀ ਪ੍ਰਣਾਲੀ ਨਾਲ ਵੀ ਲੈਸ ਹੈ ਜਿਸ ਨਾਲ ਇਸ ਨੂੰ ਆਕਸੀਜਨ ਦੀ ਲੋੜ ਨਹੀਂ ਹੁੰਦੀ। ਰਾਫੇਲ ਦਾ ਭਾਰ 10 ਟਨ, ਲੰਬਾਈ 15 ਮੀਟਰ, ਵਿੰਗ ਸਪੈਨ 11 ਮੀਟਰ ਅਤੇ ਉਚਾਈ 5 ਮੀਟਰ ਤੋਂ ਜ਼ਿਆਦਾ ਹੈ। ਉਹ ਲੜਾਕੂ ਜਹਾਜ਼ ਮਲਟੀ ਸੈਂਸਰ ਡਾਟਾ ਫਿਊਜ਼ਨ ਤਕਨੀਕ ਨਾਲ ਵੀ ਲੈਸ ਹੈ ਜਿਸ ਨਾਲ ਪਾਇਲਟ ਨੂੰ ਜੰਗੀ ਮੈਦਾਨ ਅਤੇ ਉਸ ਦੇ ਆਲੇ-ਦੁਆਲੇ ਦੀ ਸਥਿਤੀ ਦਾ ਪੂਰਾ ਅਭਿਆਸ ਹੋ ਜਾਂਦਾ ਹੈ ਅਤੇ ਉਹ ਸਹੀ ਫੈਸਲਾ ਲੈ ਸਕਦਾ ਹੈ।
ਚੀਨ ਤੇ ਪਾਕਿਸਤਾਨ ਨੂੰ ਦੇਖਦੇ ਹੋਏ ਜ਼ਰੂਰੀ ਸੀ ਰਾਫੇਲ
ਭਾਰਤੀ ਰੱਖਿਆ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਗੁਆਂਢੀ ਦੇਸ਼ਾਂ ਚੀਨ ਅਤੇ ਪਾਕਿਸਤਾਨ ਦੀਆਂ ਵਧਦੀਆਂ ਤਾਕਤਾਂ ਨੂੰ ਦੇਖਦੇ ਹੋਏ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਦੇ ਬੇੜੇ ਨੂੰ ਮਜਬੂਤ ਬਣਾਉਣਾ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਰਾਫੇਲ ਦੇ ਭਾਰਤੀ ਹਵਾਈ ਫੌਜ 'ਚ ਸ਼ਾਮਿਲ ਹੋਣ ਨਾਲ ਭਾਰਤੀ ਦੀ ਮਾਰਕ ਸਮਰਥਾ ਵਧੇਗੀ। ਭਾਰਤੀ ਹਵਾਈ ਫੌਜ ਲੜਾਕੂ ਜਹਾਜ਼ਾਂ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਅਤੇ ਲੋੜ ਦੇ ਹਿਸਾਬ ਨਾਲ ਉਸ ਕੋਲ 43 ਲੜਾਕੂ ਸਕਵੈਡ੍ਰਨ ਹੋਣੇ ਚਾਹੀਦੇ ਹਨ ਜਦੋਂਕਿ ਹੁਣ ਸਿਰਫ 34 ਲੜਾਕੂ ਸਕਵੈਡ੍ਰਨ ਹਨ। ਅਗਲੇ 8 ਸਾਲਾਂ 'ਚ ਇਨ੍ਹਾਂ 'ਚੋਂ ਵੀ 8 ਸਕਵੈਡ੍ਰਨ ਦੇ ਜਹਾਜ਼ ਪੁਰਾਣੇ ਪੈਣ ਕਾਰਨ ਵੇੜੇ ਤੋਂ ਬਾਹਰ ਹੋ ਜਾਣਗੇ।
ਜੀ ਕਰਦੈ ਸਾਂਭ ਕੇ ਰੱਖਲਾ, ਸ਼ਰਾਬ ਦੀਏ ਬੰਦ ਬੋਤਲੇ (ਦੇਖੋ ਤਸਵੀਰਾਂ)
NEXT STORY