ਵੈਨਕੂਵਰ (ਗੁਰਬਾਜ ਸਿੰਘ ਬਰਾੜ)-ਭਾਰਤ ਦੇ ਪ੍ਰਧਾਨ ਮੰਤਰੀ ਨਰਿਦਰ ਮੋਦੀ ਜਰਮਨੀ ਤੋਂ ਬਾਅਦ ਕੈਨੇਡਾ ਫੇਰੀ ਤੇ ਜਾ ਰਹੇ ਹਨ।ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਟੋਰਾਂਟੋ ਦੇ ਰਿਕੋ ਕੌਲਸੀਅਮ ਹਾਕੀ ਸਟੇਡੀਅਮ 'ਚ ਕੈਨੇਡਾ ਵੱਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਨਗੇ।ਮੋਦੀ ਦੇ ਭਾਸ਼ਨ ਲਈ ਕਿਰਾਏ 'ਤੇ ਲਈ ਗਈ ਇਸ ਜਗ੍ਹਾ 'ਤੇ ਤਕਰੀਬਨ 10 ਹਜ਼ਾਰ ਗਿਣਤੀ 'ਚ ਮੋਦੀ ਦੇ ਪ੍ਰਸ਼ੰਸਕਾਂ ਦੇ ਜੁੜਣ ਦੀ ਸੰਭਾਵਨਾ ਹੈ । ਕੈਨੇਡਾ ਦੀ ਰਾਜਧਾਨੀ ਓਟਾਵਾ 'ਚ ਨਰਿੰਦਰ ਮੋਦੀ ਵਲੋਂ ਆਪਣੇ ਹਮਰੁਤਬਾ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨਾਲ ਮੁਲਾਕਾਤ ਕੀਤੀ ਜਾਵੇਗੀ।ਦੋਹਾਂ ਰਾਸ਼ਟਰਾਂ ਦੇ ਮੁਖੀਆਂ ਦੀ ਇਸ ਮੁਲਾਕਾਤ ਮੌਕੇ ਊਰਜਾ, ਵਪਾਰ, ਵਿੱਦਿਆ ਅਤੇ ਵੀਜ਼ੇ ਨਾਲ ਸਬੰਧਤ ਅਹਿਮ ਫੈਸਲੇ ਲਏ ਜਾਣ ਦੀ ਉਮੀਦ ਰੱਖੀ ਜਾ ਰਹੀ ਹੈ। ਆਪਣੀ ਕੈਨੇਡਾ ਫੇਰੀ ਦੇ ਆਖਰੀ ਪੜਾਅ 'ਤੇ ਪ੍ਰਧਾਨ ਮੰਤਰੀ ਮੋਦੀ ਵੀਰਵਾਰ 16 ਅਪ੍ਰੈਲ ਨੂੰ ਬਾਅਦ ਦੁਪਹਿਰ ਵੈਨਕੂਵਰ ਦੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਜਾਣਗੇ ਤੇ ਸ਼ਾਮ ਨੂੰ ਪੰਜ ਵਜੇ ਸਰੀ ਦੇ ਵੈਦਿਕ ਹਿੰਦੂ ਮੰਦਰ ਵਿਖੇ ਜੁੜੇ ਇਕੱਠ ਨੂੰ ਸੰਬੋਧਨ ਕਰਨਗੇ।ਸਰੀ ਮੰਦਰ ਦੇ ਪ੍ਰਬੰਧਕਾਂ ਵਲੋਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਨ ਆਉਣ ਵਾਲੇ ਲੋਕਾਂ ਦੀ ਅਗਾਂਊ ਰਜਿਸ਼ਟਰੇਸ਼ਨ ਕਰਵਾਈ ਗਈ ਹੈ।ਇਸ ਮੌਕੇ ਸਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਕੁਝ ਚੋਣਵੇਂ ਲੋਕ ਹੀ ਮੰਦਰ ਜਾ ਸਕਣਗੇ। ਇਸ ਦਿਨ ਸ਼ਾਮ ਦੇ ਸਾਢੇ 7 ਵਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਵੈਨਕੂਵਰ 'ਚ ਕੁਝ ਚੋਣਵੀਆਂ ਸ਼ਖਸ਼ੀਅਤਾਂ ਅਤੇ ਸਥਾਨਕ ਕਾਰੋਬਾਰੀਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਰਾਤ ਦੇ ਖਾਣੇ ਦਾ ਸੱਦਾ ਦਿੱਤਾ ਗਿਆ ਹੈ।
ਪੱਥਰਾਂ ਦੇ ਸ਼ਹਿਰ ਤੋਂ ਦੂਰ, ਨਦੀ 'ਤੇ ਤੈਰਦਾ ਸ਼ਾਨਦਾਰ ਘਰ, ਦੇਖੋ ਦਿਲ ਖਿੱਚਵੀਆਂ ਤਸਵੀਰਾਂ
NEXT STORY