ਗਿਆਨ ਸਿਰਫ ਗੁਰੂ ਤੋਂ ਹੀ ਮਿਲ ਸਕਦਾ ਹੈ। ਸ਼ਾਸਤਰ ਪੜ੍ਹ ਲੈਣ ਨਾਲ ਜਾਂ ਗਿਆਨ ਦੇ ਸ਼ਬਦ ਸਿੱਖ ਲੈਣ ਨਾਲ ਇਨਸਾਨ ਵਿਦਵਾਨ ਤਾਂ ਬਣ ਸਕਦਾ ਹੈ, ਗਿਆਨੀ ਨਹੀਂ। ਗਿਆਨ ਦੇ ਸ਼ਬਦ ਗਿਆਨ ਨਹੀਂ, ਉਹ ਤਾਂ ਸ਼ਬਦਾਂ ਦਾ ਜੰਗਲ ਹੈ। ਜ਼ਿਆਦਾਤਰ ਲੋਕ ਗਿਆਨ ਦੇ ਸ਼ਬਦਾਂ ਦੇ ਜੰਗਲ ਵਿਚ ਹੀ ਉਲਝੇ ਰਹਿੰਦੇ ਹਨ। ਇਸ ਲਈ ਜੇ ਗਿਆਨ ਚਾਹੀਦਾ ਹੈ ਤਾਂ ਅਜਿਹੇ ਗੁਰੂ ਦਾ ਆਸਰਾ ਲਵੋ ਜਿਸ ਨੇ ਆਤਮ ਗਿਆਨ ਨੂੰ ਮਹਿਸੂਸ ਕੀਤਾ ਹੋਵੇ। ਅਜਿਹਾ ਗਿਆਨੀ ਗੁਰੂ ਤੁਹਾਨੂੰ ਗੁਰੂ ਤੱਤ ਦਾ ਉਪਦੇਸ਼ ਦੇਵੇਗਾ। ਬਿਨਾਂ ਸਤਿਸੰਗ ਦੇ ਗਿਆਨ ਨਹੀਂ ਮਿਲਦਾ। ਜਦੋਂ ਗੁਰੂ ਕੋਲ ਜਾਓ ਤਾਂ ਉਸ ਨੂੰ ਪ੍ਰਣਾਮ ਕਰੋ। ਉਸ ਦੇ ਸਾਹਮਣੇ ਹੰਕਾਰ ਛੱਡ ਦਿਓ ਕਿਉਂਕਿ ਗੁਰੂ ਸਾਹਮਣੇ ਹੰਕਾਰ ਨਾਲ ਬੈਠੋਗੇ ਤਾਂ ਗਿਆਨ ਨਹੀਂ ਮਿਲੇਗਾ। ਉਸ ਤੋਂ ਬਾਅਦ ਗੁਰੂ ਸਾਹਮਣੇ ਸਰਲਤਾ ਨਾਲ ਆਪਣੇ ਉਹ ਸਵਾਲ ਰੱਖੋ ਜਿਨ੍ਹਾਂ ਕਾਰਨ ਤੁਹਾਨੂੰ ਅਧਿਆਤਮ ਦੇ ਰਸਤੇ ਵਿਚ ਮੁਸ਼ਕਿਲ ਆ ਰਹੀ ਹੈ। ਜਦੋਂ ਗੁਰੂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇਗਾ ਕਿ ਅਧਿਆਤਮ ਨੂੰ ਲੈ ਕੇ ਤੁਹਾਡੀ ਉਤਸੁਕਤਾ ਵਾਜਿਬ ਹੈ ਤਾਂ ਉਹ ਉਸ ਉਤਸੁਕਤਾ ਨੂੰ ਖਤਮ ਕਰ ਦੇਵੇਗਾ। ਉਸ ਵੇਲੇ ਗੁਰੂ ਦੇ ਜਵਾਬ ਵਿਚ ਮਿਲੀ ਸਿੱਖਿਆ 'ਤੇ ਅਮਲ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਗੁਰੂ ਦੇ ਵਚਨਾਂ 'ਤੇ ਚੱਲਣਾ ਹੀ ਗੁਰੂ ਦੀ ਸੱਚੀ ਸੇਵਾ ਹੈ।
ਧਰਮ ਤੇ ਦਇਆ ਤੋਂ ਵਾਂਝੇ ਇਨਸਾਨ ਤੋਂ ਦੂਰ ਕਰੋ
NEXT STORY