ਹੈਦਰਾਬਾਦ- ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲੇ 'ਚ ਬੁੱਧਵਾਰ ਨੂੰ ਅਵਾਰਾ ਕੁੱਤਿਆਂ ਨੇ 6 ਸਾਲ ਦੀ ਬੱਚੀ ਦੀ ਜਾਨ ਲੈ ਲਈ।
ਰੋਂਗਟੇ ਖੜੇ ਕਰ ਦੇਣ ਵਾਲੀ ਇਹ ਘਟਨਾ ਗੁੰਟੂਰ ਜ਼ਿਲੇ ਦੇ ਕਕੁਮਾਨੂੰ ਪਿੰਡ 'ਚ ਹੋਈ। ਸ਼ੇਖ ਕੌਸਰ (6) ਆਪਣੇ ਘਰ ਕੋਲ ਖੇਡ ਰਹੀ ਸੀ। ਉਸ ਦੌਰਾਨ ਕਰੀਬ 10 ਅਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕੀਤਾ। ਕੁੱਤਿਆਂ ਨੇ ਉਸ ਦੇ ਸਿਰ, ਚਿਹਰੇ ਅਤੇ ਹੋਰ ਹਿੱਸਿਆਂ ਨੂੰ ਨੋਚ ਲਿਆ। ਬੱਚੀ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਘਟਨਾ ਤੋਂ ਗੁੱਸੇ 'ਚ ਆਏ ਪਿੰਡਵਾਸੀਆਂ ਨੇ ਬੱਚੀ ਦੀ ਲਾਸ਼ ਨੂੰ ਲੈ ਕੇ ਧਰਨਾ ਦਿੱਤਾ। ਪਿੰਡ ਵਾਸੀਆਂ ਨੇ ਨਗਰ ਨਿਗਮ ਦੇ ਅਧਿਕਾਰੀਆਂ 'ਤੇ ਅਵਾਰਾ ਕੁੱਤਿਆਂ ਨੂੰ ਲੈ ਕੇ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ। ਪਿੰਡਵਾਸੀਆਂ ਨੂੰ ਸ਼ਾਂਤ ਕਰਾਉਣ ਲਈ ਕੁਝ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ।
ਸ਼ਿਵ ਸੈਨਾ ਨੇ ਦਿੱਤਾ ਵੱਡਾ ਵਿਵਾਦਪੂਰਨ ਬਿਆਨ, ਕਿਹਾ...
NEXT STORY