ਮੁੰਬਈ- ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਦਿਲਵਾਲੇ ਦੁਲਹਨੀਆ ਲੈ ਜਾਏਗੇ' ਨੇ ਹਾਲ ਹੀ 'ਚ ਮੁੰਬਈ ਦੇ ਇਕ ਸਿਨੇਮਾ ਘਰ 'ਚ 1000 ਐਪੀਸੋਡ ਪੂਰੇ ਕਰਨ ਦਾ ਰਿਕਾਰਡ ਬਣਾਇਆ ਹੈ। ਇਕ ਖਾਸ ਈਵੈਂਟ ਦੌਰਾਨ ਸ਼ਾਹਰੁਖ ਖਾਨ ਨਾਲ ਕਾਜੋਲ ਵੀ ਨਜ਼ਰ ਆਈ ਸੀ। ਵਾਰਤਾ ਦੌਰਾਨ ਉਨ੍ਹਾਂ ਦੀ ਕੈਮਿਸਟਰੀ ਦਾ ਜਾਦੂ ਤਾਜਾ ਹੋ ਗਿਆ। ਫਿਲਮ 'ਕੁਛ-ਕੁਛ ਹੋਤਾ ਹੈ' 'ਚ ਵੀ ਇਨ੍ਹਾਂ ਦੀ ਜੋੜੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਦਰਸ਼ਕ ਇਨ੍ਹਾਂ ਦੋਹਾਂ ਨੂੰ ਜਲਦੀ ਹੀ ਰੋਹਿਤ ਸ਼ੈੱਟੀ ਦੀ ਨਵੀਂ ਫਿਲਮ 'ਦਿਲਵਾਲੇ' 'ਚ ਦੇਖ ਸਕਣਗੇ। ਇਸ ਫਿਲਮ ਬਾਰੇ ਖਾਸ ਕਾਜੋਲ ਵਲੋਂ ਲਈ ਗਈ ਫੀਸ ਹੈ।। ਅਜਿਹੀ ਖਬਰ ਮਿਲੀ ਹੈ ਇਸ ਫਿਲਮ 'ਦਿਲਵਾਲੇ' 'ਚ ਕੰਮ ਕਰਨ ਲਈ ਕਾਜੋਲ ਨੇ 5 ਕਰੋੜ ਰੁਪਏ ਲਏ ਹਨ। ਇੰਨੀ ਹੀ ਫੀਸ ਬਾਲੀਵੁੱਡ ਦੀਆਂ ਮੌਜੂਦਾ ਸਮੇਂ 'ਚ ਟੌਪ ਅਭਿਨੇਤਰੀਆਂ ਦੀ ਹੈ। ਜ਼ਿਕਰਯੋਗ ਹੈ ਕਿ ਕਾਜੋਲ ਅਤੇ ਸ਼ਾਹਰੁਖ ਜੂਨ ਮਹੀਨੇ ਤੋਂ ਫਿਲਮ ਦੇ ਸ਼ੈੱਡਿਊਲ ਨਾਲ ਜੁੜਨਗੇ।
ਪੰਜਾਬ 'ਚ ਫਿਲਮ 'ਨਾਨਕ ਸ਼ਾਹ ਫਕੀਰ' ਦੀ ਸਕ੍ਰੀਨਿੰਗ 'ਤੇ ਲੱਗੀ ਰੋਕ
NEXT STORY