ਸ਼ੰਘਾਈ(ਭਾਸ਼ਾ)¸ ਵੈਸਟਇੰਡੀਜ਼ ਦਾ ਮਹਾਨ ਗੇਂਦਬਾਜ਼ ਮਾਈਕਲ ਹੋਲਡਿੰਗ ਭਾਰਤ ਵਿਚ ਤੇਜ਼ ਗੇਂਦਬਾਜ਼ੀ ਦੇ ਵਿਕਾਸ ਤੋਂ ਪ੍ਰਭਾਵਿਤ ਹੈ ਪਰ ਉਸ ਨੇ ਕਿਹਾ ਕਿ ਜ਼ਿਆਦਾ ਕ੍ਰਿਕਟ ਕਾਰਨ ਵਿਸ਼ਵ ਕ੍ਰਿਕਟ 'ਚ ਤੇਜ਼ ਗੇਂਦਬਾਜ਼ੀ ਦੀ ਕਲਾ ਖਤਮ ਹੁੰਦੀ ਜਾ ਰਹੀ ਹੈ। ਹੋਲਡਿੰਗ ਨੇ ਇਥੇ ਕਿਹਾ, ''ਮੈਂ ਭਾਰਤੀ ਤੇਜ਼ ਗੇਂਦਬਾਜ਼ਾਂ ਖਾਸ ਕਰਕੇ ਮੋਹਿਤ ਸ਼ਰਮਾ ਤੇ ਮੁਹੰਮਦ ਸ਼ੰਮੀ ਤੋਂ ਕਾਫੀ ਪ੍ਰਭਾਵਿਤ ਹਾਂ। ਮੈਂ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਹੈਰਾਨ ਹਾਂ। ਭਾਰਤ ਵਿਚ ਪਿੱਚਾਂ ਵਿਚ ਬਦਲਾਅ ਨਾਲ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੀ ਹੈ। ਹੁਣ ਉਥੇ ਬਿਹਤਰ ਉਛਾਲ ਭਰੀਆਂ ਪਿੱਚਾਂ ਹਨ, ਜਿਸ ਨਾਲ ਉਸ ਦੇ ਬੱਲੇਬਾਜ਼ ਵੀ ਬਾਊਂਸਰ ਬਾਖੂਬੀ ਖੇਡ ਰਹੇ ਹਨ।'' ਉਨ੍ਹਾਂ ਕਿਹਾ, ''ਪਿਛਲੇ ਅਕਤੂਬਰ ਵਿਚ ਮੈਂ ਭਾਰਤ ਦਾ ਦੌਰਾ ਕੀਤਾ ਤੇ ਉਥੋਂ ਦੀਆਂ ਉਛਾਲ ਭਰੀਆਂ ਪਿੱਚਾਂ ਦੇਖ ਕੇ ਹੈਰਾਨ ਰਹਿ ਗਿਆ। 1983 ਵਿਚ ਅਜਿਹੀਆਂ ਪਿੱਚਾਂ ਲਈ ਮੈਂ ਤਰਸਦਾ ਰਹਿ ਗਿਆ।'' ਹੋਲਡਿੰਗ ਨੇ ਕਿਹਾ ਕਿ ਜ਼ਿਆਦਾ ਕ੍ਰਿਕਟ ਕਾਰਨ ਤੇਜ਼ ਗੇਂਦਬਾਜ਼ੀ ਖਤਮ ਹੋ ਰਹੀ ਹੈ। ਉਨ੍ਹਾਂ ਕਿਹਾ, ''ਵਿਸ਼ਵ ਕੱਪ ਵਿਚ ਆਖਰੀ ਦਸ ਓਵਰਾਂ ਵਿਚ ਕੋਈ ਗੇਂਦਬਾਜ਼ ਨਹੀਂ ਟਿਕ ਸਕਦਾ ਸੀ ਕਿਉਂਕਿ ਮੈਦਾਨ ਛੋਟੇ, ਵੱਡੇ ਬੱਲੇ ਤੇ ਫੀਲਡਿੰਗ ਪਾਬੰਦੀਆਂ ਸਨ। ਇੰਨੀ ਜ਼ਿਆਦਾ ਕ੍ਰਿਕਟ ਅੱਜਕਲ ਖੇਡੀ ਜਾ ਰਹੀ ਹੈ ਕਿ ਤੇਜ਼ ਗੇਂਦਬਾਜ਼ ਹੀ ਖਤਮ ਹੋ ਰਹੇ ਹਨ। ਫਿੱਟਨੈੱਸ, ਰਫਤਾਰ ਤੇ ਹੁਨਰ ਨੂੰ ਬਣਾਈ ਰੱਖਣਾ ਅਜਿਹੇ 'ਚ ਮੁਸ਼ਕਿਲ ਹੁੰਦਾ ਹੈ।''
ਸਚਿਨ ਲਾਰੇਸ ਖੇਡ ਅਕੈਡਮੀ 'ਚ ਸ਼ਾਮਲ
NEXT STORY