ਸ਼ੰਘਾਈ(ਭਾਸ਼ਾ)¸ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਅੱਜ ਇਥੇ ਸ਼ੰਘਾਈ ਗ੍ਰੈਂਡ ਥੀਏਟਰ ਵਿਚ ਰੰਗਾਰੰਗ ਸਾਲਾਨਾ ਪੁਰਸਕਾਰ ਵੰਡ ਸਮਾਰੋਹ ਵਿਚ ਵੱਕਾਰੀ ਲਾਰੇਸ ਸਪੋਰਟਸ ਅਕੈਡਮੀ ਦੇ ਪੰਜ ਨਵੇਂ ਮੈਂਬਰਾਂ 'ਚ ਇਕ ਦੇ ਰੂਪ 'ਚ ਸ਼ਾਮਲ ਕੀਤਾ ਗਿਆ। ਤੇਂਦੁਲਕਰ ਨੇ ਵਿਸ਼ਵ ਖੇਡ ਜਗਤ ਦੇ ਕਈ ਧਾਕੜ ਖਿਡਾਰੀਆਂ ਦੀ ਮੌਜੂਦਗੀ ਵਿਚ ਕਿਹਾ, ''ਇਥੇ ਲਾਰੇਸ ਅਕੈ²ਡਮੀ ਦੇ ਮੈਂਬਰ ਦੇ ਤੌਰ 'ਤੇ ਖੜ੍ਹਾ ਹੋਣਾ ਸਨਮਾਨ ਦੀ ਗੱਲ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਜਿਨ੍ਹਾਂ ਨੂੰ ਦੇਖਦੇ ਹੋਏ ਵੱਡਾ ਹੋਇਆ, ਉਨ੍ਹਾਂ ਲੋਕਾਂ ਨਾਲ ਮੰਚ ਸਾਂਝਾ ਕਰਾਂਗਾ।'' ਇਕ ਹਫਤੇ ਤੋਂ ਕੁਝ ਵੱਧ ਸਮੇਂ ਵਿਚ 42 ਸਾਲਾਂ ਦੇ ਹੋਣ ਵਾਲੇ ਤੇਂਦੁਲਕਰ ਨੇ ਕਿਹਾ, ''ਭਾਰਤ ਦੀ ਜ਼ਿਆਦਾਤਰ ਆਬਾਦੀ 25 ਸਾਲਾਂ ਤੋਂ ਘੱਟ ਦੀ ਹੈ ਤੇ ਅੱਜਕਲ ਉਹ ਲੋਕ ਅੰਗੂਠੇ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ। ਇਸ ਲਈ ਮੈਂ ਸਵਦੇਸ਼ 'ਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ ਕਿ ਉਹ ਖੇਡਾਂ ਨਾਲ ਜੁੜਨ, ਮੈਦਾਨ 'ਤੇ ਆਉਣ ਤੇ ਖੇਡ ਖੇਡਣ ਤੇ ਤੰਦਰੁਸਤ ਤੇ ਫਿੱਟ ਰਹਿਣ।''
ਤੇਂਦੁਲਕਰ ਤੋਂ ਇਲਾਵਾ ਚੀਨ ਦੇ ਸੰਨਿਆਸ ਲੈ ਚੁੱਕੇ ਪੇਸ਼ੇਵਰ ਬਾਸਕਟਬਾਲ ਖਿਡਾਰੀ ਯਾਓ ਮਿੰਗ, ਕੀਨੀਆ ਦੇ ਲੰਬੀ ਦੂਰੀ ਦੇ ਦੌੜਾਕ ਤੇਗਲਾ ਲੋਰੇਪ, ਚੀਨ ਦੇ ਜਿਮਨਾਸਟ ਲੀ ਸ਼ਿਆ ਓਪੇਂਗ ਤੇ ਚੀਨ ਦੇ ਸਾਬਕਾ ਸ਼ਾਰਟ ਟ੍ਰੈਕ ਸਪੀਡ ਸਕੇਟਰ ਯਾਂਗ ਯਾਂਗ ਨੂੰ ਵੀ ਲਾਰੇਸ ਅਕੈਡਮੀ ਵਿਚ ਸ਼ਾਮਲ ਕੀਤਾ ਗਿਆ ਹੈ।
ਜੋਕੋਵਿਕ ਤੇ ਦਿਬਾਬਾ ਨੂੰ ਲਾਰੇਸ ਪੁਰਸਕਾਰ¸ਸਰਬੀਆ ਦੇ ਟੈਨਿਸ ਸਟਾਰ ਨੋਵਾਕ ਜੋਕੋਵਿਕ ਤੇ ਇਥੋਪੀਆ ਦੀ ਫਰਾਟਾ ਦੌੜਾਕ ਗੇਂਜੇਬੇ ਦਿਬਾਬਾ ਨੂੰ ਅੱਜ ਇੱਥੇ ਸਾਲ ਦਾ ਸਰਵਸ੍ਰੇਸ਼ਠ ਲਾਰੇਸ ਪੁਰਸਕਾਰ ਤੇ ਮਹਿਲਾ ਖਿਡਾਰੀ ਚੁਣਿਆ ਗਿਆ।
ਸਾਨੀਆ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ 'ਚ ਰੁੱਝਿਆ 'ਪਤੀ' ਮਲਿਕ
NEXT STORY