ਬੇਸ਼ੱਕ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਭਾਰਤੀ ਟੀਮ 'ਚੋਂ ਬਾਹਰ ਚੱਲ ਰਿਹਾ ਹੈ ਪਰ ਫਿਰ ਵੀ ਰਿਕਾਰਡ ਇਸ ਖਿਡਾਰੀ ਦੇ ਅੱਗੇ-ਪਿੱਛੇ ਘੁੰਮ ਰਹੇ ਹਨ। ਆਓ ਮਾਰਦੇ ਹਾਂ ਬੀਤੀ ਰਾਤ ਹੋਏ ਕਿੰਗਜ਼ ਇਲੈਵਨ ਪੰਜਾਬ ਤੇ ਦਿੱਲੀ ਡੇਅਰਡੇਵਿਲਜ਼ ਦਰਮਿਆਨ ਮੈਚ ਦੌਰਾਨ ਬਣੇ ਰਿਕਾਰਡਾਂ 'ਤੇ ਇਕ ਝਾਤ-
♦ਵਰਿੰਦਰ ਸਹਿਵਾਗ ਨੇ ਹੁਣ ਤੱਕ 438 ਬਾਊਂਡਰੀਸ ਲਗਾਈਆਂ (332 ਚੌਕੇ ਤੇ 106 ਛੱਕੇ)- ਆਈਪੀਐੱਲ 'ਚ ਕਿਸੇ ਬੱਲੇਬਾਜ਼ ਵਲੋਂ ਸਭ ਤੋਂ ਵੱਧ। ਸਹਿਵਾਗ ਨੇ ਕ੍ਰਿਸ ਗੇਲ ਦਾ ਰਿਕਾਰਡ ਤੋੜ ਦਿੱਤਾ ਜਿਸ ਦੇ ਨਾਂ 432 ਬਾਊਂਡਰੀਸ (233 ਚੌਕੇ ਤੇ 200 ਛੱਕੇ) ਦਰਜ ਹਨ।
♦ਸਹਿਵਾਗ ਟੀ-20 ਕ੍ਰਿਕਟ 'ਚ 4000 ਰਨ ਇਕੱਤਰ ਕਰਨ ਵਾਲਾ 7ਵਾਂ ਭਾਰਤੀ ਬੱਲੇਬਾਜ਼ ਬਣਿਆ। ਸਹਿਵਾਗ ਸੁਰੇਸ਼ ਰੈਨਾ, ਰੋਹਿਤ ਸ਼ਰਮਾ, ਗੌਤਮ ਗੰਭੀਰ, ਵਿਰਾਟ ਕੋਹਲੀ, ਐੱਮ.ਐੱਸ ਧੋਨੀ ਤੇ ਰੌਬਿਨ ਉਥੱਪਾ ਨਾਲ 400-ਰਨ ਕਲੱਬ 'ਚ ਸ਼ਾਮਲ ਹੋਇਆ।
♦ਇਸ ਮੈਚ 'ਚ ਵਰਿੰਦਰ ਸਹਿਵਾਗ ਦੀ ਸਟ੍ਰਾਈਕ ਰੇਟ-114.63, ਉਸ ਦੀ ਆਈਪੀਐੱਲ 'ਚ 40 ਜਾਂ ਉਸ ਤੋਂ ਵੱਧ ਦੀ ਇਕ ਪਾਰੀ 'ਚ ਸਭ ਤੋਂ ਘੱਟ।
♦ਲਗਾਤਾਰ 11 ਹਾਰਾਂ ਮਗਰੋਂ ਦਿੱਲੀ ਡੇਅਰਡੇਵਿਲਜ਼ ਨੇ ਆਖ਼ਰਕਾਰ ਆਈਪੀਐੱਲ 'ਚ ਜਿੱਤ ਦਰਜ ਕੀਤੀ।
♦ਡੂਮਨੀ ਨੇ ਵਰਿੰਦਰ ਸਹਿਵਾਗ ਤੇ ਡੇਵਿਡ ਮਿਲਰ ਨੂੰ ਆਈਪੀਐੱਲ 'ਚ ਦੂਜੀ ਵਾਰ ਆਊਟ ਕੀਤਾ।
ਕੁਆਰਟਰ ਫਾਈਨਲ 'ਚ ਨਿਊਜ਼ੀਲੈਂਡ ਨੂੰ ਦੇਵਾਂਗੇ ਸਖਤ ਚੁਣੌਤੀ : ਰਿੱਤੂ ਰਾਣੀ
NEXT STORY