ਨਿਊਜ਼ੀਲੈਂਡ¸ਭਾਰਤੀ ਮਹਿਲਾ ਹਾਕੀ ਟੀਮ ਆਸਟ੍ਰੇਲੀਆ ਵਿਰੁੱਧ ਹੋਏ ਪਿਛਲੇ ਮੁਕਾਬਲੇ ਤੋਂ ਪ੍ਰੇਰਨਾ ਲੈਂਦੇ ਹੋਏ ਮੇਜ਼ਬਾਨ ਨਿਊਜ਼ੀਲੈਂਡ ਨਾਲ ਵੀਰਵਾਰ ਨੂੰ ਹੋਣ ਵਾਲੇ ਹਾਕ ਬੇ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਬਿਹਤਰ ਪ੍ਰਦਰਸ਼ਨ ਕਰਨ ਲਈ ਤਿਆਰ ਹੈ।
ਭਾਰਤ ਨੇ ਟੂਰਨਾਮੈਂਟ ਵਿਚ ਚੀਨ ਤੇ ਨਿਊਜ਼ੀਲੈਂਡ ਵਿਰੁੱਧ ਆਪਣੇ ਪਹਿਲੇ ਦੋ ਮੁਕਾਬਲੇ ਕ੍ਰਮਵਾਰ 1-2 ਤੇ 2-4 ਨਾਲ ਗੁਆਏ ਸਨ ਪਰ ਉਸ ਨੇ ਆਪਣੇ ਤੀਜੇ ਮੈਚ 'ਚ ਵਿਸ਼ਵ ਦੀ ਨੰਬਰ ਦੋ ਟੀਮ ਆਸਟ੍ਰੇਲੀਆ ਨਾਲ ਗੋਲ-ਰਹਿਤ ਡਰਾਅ ਖੇਡਿਆ ਸੀ। ਭਾਰਤ ਦਾ ਤੀਜਾ ਮੁਕਾਬਲਾ ਕੁਆਰਟਰ ਫਾਈਨਲ 'ਚ ਨਿਊਜ਼ੀਲੈਂਡ ਨਾਲ ਹੋਣਾ ਹੈ, ਜਦਕਿ ਇਸੇ ਦਿਨ ਇਕ ਹੋਰ ਕੁਆਰਟਰ ਫਾਈਨਲ ਮੈਚ ਵਿਚ ਚੀਨ ਦੀ ਟੱਕਰ ਜਾਪਾਨ ਨਾਲ ਹੋਵੇਗੀ, ਅਰਜਨਟੀਨਾ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਤੇ ਅਮਰੀਕਾ ਦਾ ਮੁਕਾਬਲਾ ਕੋਰੀਆ ਨਾਲ ਹੋਵੇਗਾ।
ਭਾਰਤੀ ਟੀਮ ਨੂੰ ਪਿਛਲੇ ਸਾਲ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੌਰਾਨ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਉਸ ਹਾਰ ਦਾ ਬਦਲਾ ਲੈਣ ਲਈ ਬੇਤਾਬ ਹੈ। ਕਪਤਾਨ ਰਿੱਤੂ ਰਾਣੀ ਨੇ ਮੈਚ ਦੀ ਪੂਰਵਲੀ ਸ਼ਾਮ 'ਤੇ ਕਿਹਾ, ''ਆਸਟ੍ਰੇਲੀਆ ਵਿਰੁੱਧ ਸਾਡਾ ਮੁਕਾਬਲਾ ਕਾਫੀ ਮੁਸ਼ਕਿਲ ਸੀ ਪਰ ਇਕ ਮਜ਼ਬੂਤ ਟੀਮ ਵਿਰੁੱਧ ਅਸੀਂ ਜਿਵੇਂ ਪ੍ਰਦਰਸ਼ਨ ਕੀਤਾ ਤੇ ਉਸ ਨੂੰ ਡਰਾਅ 'ਤੇ ਰੋਕਿਆ, ਉਸ ਨਾਲ ਖਿਡਾਰੀਆਂ ਦਾ ਹੌਸਲਾ ਬਹੁਤ ਵਧ ਗਿਆ ਹੋਵੇਗਾ।''
IPL ਤੋਂ ਬਾਅਦ ਸਸੈਕਸ ਲਈ ਖੇਡੇਗਾ ਬੇਲੀ
NEXT STORY