ਮੁੰਬਈ- ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਉੜਤਾ ਪੰਜਾਬ' ਦੀ ਸ਼ੂਟਿੰਗ 'ਚ ਰੁੱਝੀ ਅਦਾਕਾਰਾ ਆਲੀਆ ਭੱਟ ਨੇ ਹਾਲ ਹੀ 'ਚ ਬਹੁਤ ਫੋਟੋਸ਼ੂਟ ਕਰਵਾਏ ਹਨ। ਵੋਗ ਮੈਗਜ਼ੀਨ ਦੇ ਲਈ ਕਰਵਾਏ ਗਏ ਫੋਟੋਸ਼ੂਟ 'ਚ ਆਲੀਆ ਕਿਊਟ ਹੌਟ ਅਤੇ ਸੈਕਸੀ ਲੁੱਕ ਦਿੰਦੀ ਨਜ਼ਰ ਆ ਰਹੀ ਹੈ। ਜਿਵੇਂ ਕਿ ਆਲੀਆ ਬੀ ਟਾਊਨ ਦੀ ਸਭ ਤੋਂ ਯੰਗੇਸਟ ਅਦਾਕਾਰਾ ਹੈ। ਅਜਿਹੇ 'ਚ ਲੜਕੀਆਂ ਉਸ ਦੇ ਸਟਾਈਲ ਦੀਆਂ ਦੀਵਾਨੀਆਂ ਹਨ। ਉਹ ਉਸ ਦੇ ਸਟਾਈਲ ਨੂੰ ਫੋਲੋ ਕਰਦੀਆਂ ਹਨ। ਫੋਟੋਸ਼ੂਟ ਲਈ ਟੀ ਸ਼ਰਟ ਦੇ ਉਪਰ ਪ੍ਰੋਮ ਡਰੈੱਸ ਪਹਿਨੀ ਹੈਸ਼ ਉਧਰ ਇਕ ਦੂਜੀ ਤਸਵੀਰ 'ਚ ਆਲੀਆ ਨੇ ਸਿਰਫ ਟੀ ਸ਼ਰਟ ਅਤੇ ਪੈਂਟੀ ਪਹਿਨੀ ਹੈ। ਬਾਕੀ ਦੀਆਂ ਤਸਵੀਰਾਂ 'ਚ ਆਲੀਆ ਕਾਫੀ ਬਿੰਦਾਸ ਅਤੇ ਸਪੋਟੀ ਲੁੱਕ 'ਚ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਲੀਆ ਨੇ ਬਹੁਤ ਘੱਟ ਸਮੇਂ 'ਚ ਆਪਣੀ ਐਕਟਿੰਗ ਨਾਲ ਦਰਸ਼ਕਾਂ ਦੇ ਦਿਲਾਂ ਅਤੇ ਬਾਲੀਵੁੱਡ 'ਚ ਵੱਖਰੀ ਪਛਾਣ ਬਣਾਈ ਹੈ।
'ਮੇਰੀ ਆਸ਼ਿਕੀ ਤੁਮਸੇ' : ਲੁੱਕ ਕੇ ਆਪਣੀ ਮਾਂ ਨੂੰ ਦੇਖਣ ਪਹੁੰਚੀ ਇਸ਼ਾਨੀ
NEXT STORY